ਚੰਡੀਗੜ: ਪੰਜਾਬ ਰਾਜ ਗਊ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ ਦੀ ਤਰੱਕੀ ਲਈ ਜੈਵਿਕ ਖੇਤੀ ਅਪਨਾਉਣ ਵੱਲ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਪਟਿਆਲਾ ਵਿਖੇ ਕਿਸਾਨਾਂ ਦੀ ਬਿਹਤਰੀ ਲਈ ਕਿਸਾਨ ਆਗੂ ਸ. ਕਮਲਜੀਤ ਸਿੰਘ ਪੰਨੂੰ, ਪ੍ਰਧਾਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ-ਕਮ-ਮੈਂਬਰ ਸੰਯੁਕਤ ਕਿਸਾਨ ਮੋਰਚਾ ਅਤੇ ਭਾਈ ਬਲਦੇਵ ਸਿੰਘ ਸਿਰਸਾ, ਪ੍ਰਧਾਨ, ਬੀ.ਕੇ.ਯੂ. ਸਿਰਸਾ ਕਿਸਾਨ ਮੋਰਚਾ ਨਾਲ ਰਸਮੀ ਮੀਟਿੰਗ ਦੌਰਾਨ ਸ੍ਰੀ ਸ਼ਰਮਾ ਨੇ ਜੈਵਿਕ ਖੇਤੀ ਕਰਨ ਅਪਨਾਉਣ ਲਈ ਲੰਮਾ ਵਿਚਾਰ-ਵਟਾਂਦਰਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਸ੍ਰੀ ਸ਼ਰਮਾ ਨੇ ਦੱਸਿਆ ਕਿ ਸਰਹੱਦੀ ਸੂਬੇ ਪੰਜਾਬ ਦਾ ਕਿਸਾਨ ਸਖ਼ਤ ਮਿਹਨਤ ਸਦਕਾ ਦੇਸ਼ ਦਾ ਢਿੱਡ ਭਰ ਰਿਹਾ ਹੈ ਅਤੇ ਇਸ ਧਰਤੀ ਦੇ ਜਾਏ ਫ਼ੌਜ ਵਿੱਚ ਜਾ ਕੇ ਦੇਸ਼ ਦੀ ਰਾਖੀ ਕਰ ਰਹੇ ਹਨ। ਉਨਾਂ ਕਿਹਾ ਕਿ ਜ਼ਿਆਦਾ ਪੈਦਾਵਾਰ ਲਈ ਖ਼ਤਰਨਾਕ ਕੀਟਨਾਸ਼ਕ ਸਪਰੇਆਂ ਦੀ ਵਰਤੋਂ ਨਾਲ ਨਿੱਤ ਨਵੀਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ, ਜਿਨਾਂ ਨਾਲ ਨਜਿੱਠਣ ਲਈ ਜੈਵਿਕ ਖੇਤੀ ਹੀ ਇੱਕੋ-ਇੱਕ ਸਾਧਨ ਹੈ।