ਮਿਲੀ ਜਾਣਕਾਰੀ ਅਨੁਸਾਰ ਅੱਜ ਫ਼ਾਜ਼ਿਲਕਾ ਦੇ ਵਨ ਬਾਜ਼ਾਰ ਵਿਚ ਦੁਕਾਨਦਾਰਾਂ ਦੇ ਵੱਲੋਂ ਇਕ ਸ਼ਖ਼ਸ ਨੂੰ ਕਾਬੂ ਕੀਤਾ ਗਿਆ ਜੋ ਕਿ ਆਪਣੇ ਆਪ ਨੂੰ ਖੁਸਰਾ ਦੱਸਦਾ ਅਤੇ ਦੁਕਾਨਦਾਰਾਂ ਦੇ ਕੋਲੋਂ ਪੈਸੇ ਉਗਰਾਹੁਣ ਦਾ ਸੀ ਜੇਕਰ ਕੋਈ ਦੁਕਾਨਦਾਰ ਪੈਸੇ ਘੱਟ ਜਾਂ ਫਿਰ ਨਹੀਂ ਦਿੰਦਾ ਸੀ ਤਾਂ ਉਸ ਨੂੰ ਉਸ ਦੀ ਦੁਕਾਨ ਨੂੰ ਅੱਗ ਲਾਉਣ ਦੀ ਧਮਕੀ ਦਿੰਦਾ ਸੀ ਇੰਨਾ ਹੀ ਨਹੀਂ ਦੁਕਾਨਦਾਰ ਤੇ ਝੂਠੇ ਆਰੋਪ ਲਾਓਸ ਨੂੰ ਪੁਲਸ ਕੋਲ ਪੜ੍ਹਾਉਣ ਦੀ ਵੀ ਧਮਕੀ ਦਿੰਦਾ ਸੀ।
ਪਿਛਲੇ ਕਈ ਦਿਨਾਂ ਤੋਂ ਦੁਕਾਨਦਾਰਾਂ ਲਈ ਬਣਿਆ ਹੋਇਆ ਸੀ ਪ੍ਰੇਸ਼ਾਨੀ ਦਾ ਸਬੱਬ ਬਾਵਜੁੂਦ ਦੁਕਾਨਦਾਰਾਂ ਦੇ ਵੱਲੋਂ ਇਸ ਦੀ ਇਕ ਵੀਡੀਓ ਬਣਾਈ ਗਈ ਅਤੇ ਉਸ ਤੋਂ ਬਾਅਦ ਮਲਕਾਣਾ ਮੁਹੱਲੇ ਵਿੱਚ ਰਹਿੰਦੇ ਕਿੰਨਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਜਦ ਮੌਕੇ ਤੇ ਕਿੰਨਰ ਪਹੁੰਚੇ ਤਾਂ ਉਨ੍ਹਾਂ ਨੇ ਤਸਦੀਕ ਕੀਤੀ ਕਿ ਇਹ ਆਮ ਨਾਰਮਲ ਮੁੰਡਾ ਹੈ ਨਾ ਕਿ ਖੁਸਰਾ ਬੱਸ ਫੇਰ ਕੀ ਸੀ ਪੈ ਗਿਆ ਪੈਰੀਂ ਨਕਲੀ ਖੁਸਰਾ ਦੁਕਾਨਦਾਰਾਂ ਤੋਂ ਮੁਆਫ਼ੀਆਂ ਮੰਗਣ ਲੱਗ ਪਿਆ ਇਸ ਗੱਲ ਦੀ ਜਾਣਕਾਰੀ ਜਦ ਇਸ ਦੇ ਘਰ ਦੇ ਮੈਂਬਰਾਂ ਨੂੰ ਲੱਗੀ ਤਾਂ ਇਸ ਦੇ ਮਾਂ ਪਿਉ ਅਤੇ ਮੁਹੱਲੇ ਦੇ ਮੋਹਤਬਾਰ ਐੱਮ ਸੀ ਵੀ ਪਹੁੰਚੇ ਵਨ ਬਾਜ਼ਾਰ ਇਸ ਸ਼ਖ਼ਸ ਦੇ ਮਾਂ ਬਾਪ ਨੇ ਦੁਕਾਨਦਾਰਾਂ ਤੋਂ ਮਾਫੀ ਮੰਗੀ ਅਤੇ ਦੁਬਾਰਾ ਇਹੋ ਜਿਹੀ ਹਰਕਤ ਨਾ ਕਰਨ ਦਾ ਵਿਸਵਾਸ ਦਿਵਾਇਆ।