ਭਿੱਖੀਵਿੰਡ ਥਾਣੇ ਦੇ ਬਿਲਕੁਲ ਸਾਹਮਣੇ ਜੁੱਤੀਆਂ ਗੰਢਣ ਵਾਲੇ ਇੱਕ ਵਿਅਕਤੀ ਦੇ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਥਾਣੇ ਦੇ ਸਾਹਮਣੇ ਬਣੀ ਦੁਕਾਨ ਦੇ ਬਾਹਰ ਸੁੱਟ ਦਿੱਤਾ। ਮ੍ਰਿਤਕ ਦੀ ਪਹਿਚਾਣ ਗੋਪੀ ਰਾਮ ਪੁੱਤਰ ਰੂਪਾ ਰਾਮ ਵਾਸੀ ਵਾਰਡ ਨੰਬਰ 11 ਭਿੱਖੀਵੰਡ ਵਜੋਂ ਹੋਈ ਹੈ।
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਪਰਿਵਾਰਕ ਮੈਬਰਾਂ ਅਨੁਸਾਰ ਗੋਪੀ ਰਾਮ ਬੀਤੇ ਦਿਨ ਜੁੱਤੀਆਂ ਗੰਢਣ ਲਈ ਦੁਕਾਨ ‘ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਪਰਿਵਾਰ ਨੇ ਇਸ ਦੀ ਸੂਚਨਾ ਭਿੱਖੀਵਿੰਡ ਪੁਲਿਸ ਨੂੰ ਦਿੱਤੀ। ਰਾਮ ਬੀਤੀ ਸ਼ਾਮ ਤੋਂ ਲਾਪਤਾ ਸੀ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਸਨੂੰ ਲੁੱਟ ਦੀ ਨੀਅਤ ਨਾਲ ਲੁੱਟੇਰਿਆਂ ਨੇ ਅਗਵਾ ਕੀਤਾ ਸੀ। ਪਰਿਵਾਰ ਨੇ ਦੱਸਿਆ ਕਿ ਗੋਪੀ ਨੇ ਬੀਤੀ ਸ਼ਾਮ ਤੋਂ ਕਮੇਟੀਆਂ ਦੇ ਕੁਝ ਪੈਸੇ ਇੱਕਠੇ ਕੀਤੇ ਸਨ ਜੋ 2 ਲੱਖ ਦੇ ਕਰੀਬ ਬਣਦੇ ਸਨ। ਉਨ੍ਹਾਂ ਦੱਸਿਆ ਲੁਟੇਰੇ ਇਹ ਰਕਮ ਲੁੱਟਣ ਮਗਰੋਂ ਗੋਪੀ ਰਾਮ ਦਾ ਕਤਲ ਕਰ ਕੇ ਉਸ ਦੀ ਲਾਸ਼ ਥਾਣੇ ਦੇ ਸਾਹਮਣੇ ਦੁਕਾਨ ਅੱਗੇ ਸੁੱਟ ਗਏ।