ਚੰਡੀਗੜ: ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਕਾਰਵਾਈ ਅਤੇ ਅੱਜ ਸਵੇਰੇ ਸਾਰੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਦੀ ਪਾਲਣਾ ਕਰਦਿਆਂ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਪਿਛਲੇ ਦੋ ਦਿਨਾਂ ਤੋਂ ਸੂਬੇ ਵਿੱਚ ਪਏ ਭਾਰੀ ਮੀਂਹ ਤੋਂ ਬਾਅਦ ਮੰਡੀਆਂ ਵਿੱਚੋਂ ਪਾਣੀ ਕੱਢਣ ਬਾਰੇ ਅੱਜ ਕਾਰਵਾਈ ਰਿਪੋਰਟ ਪੇਸ਼ ਕੀਤੀ। ਸੋਮਵਾਰ ਸ਼ਾਮ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸਾਰੀਆਂ ਖਰੀਦ ਏਜੰਸੀਆਂ ਦੀ ਮੀਟਿੰਗ ਦੌਰਾਨ ਵੇਰਵੇ ਦਿੰਦਿਆਂ ਰਵੀ ਭਗਤ ਨੇ ਦੱਸਿਆ ਕਿ ਸੂਬੇ ਦੀਆਂ 2000 ਤੋਂ ਵੱਧ ਆਰਜੀ ਅਤੇ ਸਥਾਈ ਮੰਡੀਆਂ ਲਗਾਤਾਰ ਮੀਂਹ ਪੈਣ ਕਰਕੇ ਪ੍ਰਭਾਵਿਤ ਹੋਈਆਂ ਹਨ। ਇਨਾਂ ਵਿੱਚੋਂ 40 ਮੰਡੀਆਂ ਵਿੱਚ ਪਾਣੀ ਭਰਨ ਦੇ ਨਾਲ ਨਾਲ ਚਿੱਕੜ ਹੋਣ ਕਰਕੇ ਕਈ ਗੰਭੀਰ ਸਮੱਸਿਆਵਾਂ ਪੇਸ਼ ਆਈਆਂ।ਦਿਨ ਭਰ ਮੋਟਰਾਂ ਨਾਲ ਮੰਡੀਆਂ ’ਚੋਂ ਪਾਣੀ ਕੱਢਿਆ ਗਿਆ ਅਤੇ ਮੰਡੀਆਂ ਵਾਲੀਆਂ ਥਾਵਾਂ ਨੂੰ ਸੁਕਾਉਣ ਅਤੇ ਸਫ਼ਾਈ ਦੇ ਕੰਮ ਲਈ ਵੱਡੇ ਪੱਧਰ ’ਤੇ ਲੇਬਰ ਲਗਾਈ ਗਈ।
ਰਵੀ ਭਗਤ ਨੇ ਕਿਹਾ ਕਿ ਇਨਾਂ ਸਮਰਪਿਤ ਯਤਨਾਂ ਦੇ ਨਤੀਜੇ ਵਜੋਂ ਅੱਜ ਸਾਮ 4 ਵਜੇ ਤੱਕ ਨਾਭਾ, ਭਵਾਨੀਗੜ, ਅਗੋਲ, ਭਾਦਸੋਂ ਅਤੇ ਸੌਜਾ ਦੀਆਂ ਪੰਜ ਮੰਡੀਆਂ ਨੂੰ ਛੱਡ ਕੇ ਰਾਜ ਦੀਆਂ ਸਾਰੀਆਂ ਮੰਡੀਆਂ ਪੂਰੀ ਤਰਾਂ ਆਪਣੀ ਆਮ ਸਥਿਤੀ ਵਿੱਚ ਆ ਗਈਆਂ ਹਨ। ਉਨਾਂ ਦੱਸਿਆ ਕਿ ਇਨਾਂ ਪੰਜ ਮੰਡੀਆਂ ਵਿੱਚ ਇਸ ਵੇਲੇ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ ਅਤੇ ਇਹ ਭਲਕੇ ਸੂਰਜ ਚੜਨ ਤੱਕ ਪੂਰੀ ਤਰਾਂ ਕਾਰਜਸ਼ੀਲ ਹੋ ਜਾਣਗੀਆਂ। ਰਵੀ ਭਗਤ ਨੇ ਇਹ ਵੀ ਦੱਸਿਆ ਕਿ ਸਾਰੀਆਂ ਮੰਡੀਆਂ ਵਿੱਚ ਅਗਾਊਂ ਪ੍ਰਬੰਧ ਕੀਤੇ ਗਏ ਸਨ ਅਤੇ ਝੋਨੇ ਦੇ ਭੰਡਾਰ ਨੂੰ ਤਰਪਾਲਾਂ ਨਾਲ ਢਕ ਦਿੱਤਾ ਗਿਆ ਸੀ। ਹਾਲਾਂਕਿ ਕਈ ਥਾਵਾਂ ’ਤੇ ਝੋਨੇ ਦੇ ਢੇਰ ਦੀਆਂ ਹੇਠਲੀਆਂ ਪਰਤਾਂ ਪ੍ਰਭਾਵਿਤ ਹੋਈਆਂ ਅਤੇ ਆੜਤੀਆਂ ਨੂੰ ਇਨਾਂ ਨੂੰ ਛੇਤੀ ਤੋਂ ਛੇਤੀ ਸੁਕਾਉਣ ਲਈ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe
ਸਕੱਤਰ ਖੁਰਾਕ ਤੇ ਸਿਵਲ ਸਪਲਾਈਜ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਐਮਡੀਜ ਨੂੰ ਫ਼ਸਲ ਦੀ ਚੁਕਾਈ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਮੰਡੀਆਂ ਵਿੱਚ ਅਨਾਜ ਸੁਕਾਉਣ ਲਈ ਵਾਧੂ ਥਾਂ ਬਣਾਈ ਜਾ ਸਕੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਗੁਰਕਿਰਤ ਕਿ੍ਰਪਾਲ ਸਿੰਘ, ਐਮਡੀ ਪਨਸਪ ਰਵਿੰਦਰ ਕੌਸ਼ਿਕ ਐਮਡੀ ਮਾਰਕਫੈਡ ਵਰੁਣ ਰੂਜਮ , ਜੀਐਮ ਐਫਸੀਆਈ ਅਰਸ਼ਦੀਪ ਸਿੰਘ ਥਿੰਦ, ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈ ਅਭਿਨਵ ਤਿ੍ਰਖਾ ਅਤੇ ਐਮਡੀ ਪੀਐਸਡਬਲਯੂਸੀ ਯਸ਼ਨਜੀਤ ਸਿੰਘ ਮੌਜੂਦ ਸਨ।