ਚੰਡੀਗੜ: ਉਪ ਮੁੱਖ ਮੰਤਰੀ (ਡੀਸੀਐਮ) ਪੰਜਾਬ ਸ੍ਰੀ ਓ.ਪੀ. ਸੋਨੀ, ਜਿਨਾਂ ਕੋਲ ਸੂਬੇ ਦਾ ਸਿਹਤ ਵਿਭਾਗ ਵੀ ਹੈ, ਦੇ ਭਰੋਸੇ ਤੋਂ ਬਾਅਦ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਵੱਖ-ਵੱਖ ਯੂਨੀਅਨਾਂ ਨੇ ਹੜਤਾਲਾਂ ਅਤੇ ਪ੍ਰਦਰਸਨਾਂ ਨੂੰ ਵਾਪਸ ਲੈਣ ਦਾ ਭਰੋਸਾ ਦਿੱਤਾ ਹੈ। ਉਪ ਮੁੱਖ ਮੰਤਰੀ ਨੇ ਐਸੋਸੀਏਸਨਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਮਰੀਜਾਂ ਦੇ ਹਿੱਤਾਂ ਲਈ ਸਿਹਤ ਸੇਵਾਵਾਂ ਦੀ ਨਿਰਵਿਘਨ ਡਿਲੀਵਰੀ ਬਹਾਲ ਕਰਨ ਲਈ ਸਹਿਮਤੀ ਦਿੱਤੀ ਹੈ।
ਡੀਸੀਐਮ ਨੇ ਕਿਹਾ, “ਮੈਡੀਕਲ ਪੇਸੇ ਦੀ ਨੈਤਿਕਤਾ ਅਨੁਸਾਰ ਬਿਮਾਰਾਂ ਦੀਆਂ ਲੋੜਾਂ ਸਵੈ-ਹਿੱਤ ਤੋਂ ਪਹਿਲਾਂ ਹੁੰਦੀਆਂ ਹਨ। ਮੈਂ ਉਨਾਂ ਸਾਰੀਆਂ ਐਸੋਸੀਏਸਨਾਂ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕੀਤਾ ਹੈ ਅਤੇ ਹੜਤਾਲਾਂ ਨੂੰ ਵਾਪਸ ਲੈਣ ਅਤੇ ਪ੍ਰਦਰਸਨਾਂ/ਅੰਦੋਲਨਾਂ ਨੂੰ ਖਤਮ ਕਰਨ ਦਾ ਭਰੋਸਾ ਦਿੱਤਾ ਹੈ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਸਾਡੀ ਸਰਕਾਰ ਉਹਨਾਂ ਦੇ ਇਸ ਕਦਮ ਲਈ ਸਕਾਰਾਤਮਕ ਢੰਗ ਨਾਲ ਪ੍ਰਤੀਕਿਰਿਆ ਦੇਵੇਗੀ।“
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “ ਵੀਡੀਓ
ਵੇਰਵੇ ਦਿੰਦਿਆਂ ਡੀਸੀਐਮ ਨੇ ਦੱਸਿਆ ਕਿ ਮੰਗਲਵਾਰ ਨੂੰ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਹਾਜਰੀ ਵਿੱਚ ਸਟਾਫ਼ ਨਰਸ ਯੂਨੀਅਨ, ਐਨਐਚਐਮ ਕਰਮਚਾਰੀਆਂ, ਏਐਨਐਮਜ, ਕੋਵਿਡ ਵਲੰਟੀਅਰਾਂ, 108 ਐਂਬੂਲੈਂਸ ਡਰਾਈਵਰਾਂ ਅਤੇ ਪੀਸੀਐਸ ਡਾਕਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਵਿੱਚ ਮਸਲਿਆਂ ਦੇ ਸੁਖਾਵੇਂ ਹੱਲ ਲਈ ਵਿਸਤਿ੍ਰਤ ਵਿਚਾਰ-ਵਟਾਂਦਰਾ ਕੀਤਾ ਗਿਆ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਾਰੀਆਂ ਐਸੋਸੀਏਸਨਾਂ ਦੀਆਂ ਅਸਲ ਮੰਗਾਂ ਨੂੰ ਤੁਰੰਤ ਮਨਜੂਰੀ ਦੇਣ ਅਤੇ ਉਨਾਂ ਮੰਗਾਂ ਨੂੰ ਹੱਲ ਕਰਨ ਲਈ ਤਰੀਕੇ ਅਤੇ ਸਾਧਨ ਤਿਆਰ ਕਰਨ ਜਿਨਾਂ ਲਈ ਤਕਨੀਕੀ ਦਖਲ ਦੀ ਲੋੜ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਵਿਕਾਸ ਗਰਗ ਆਈ.ਏ.ਐਸ., ਐਮ.ਡੀ., ਐਨ.ਐਚ.ਐਮ. ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਵਿਭਾਗ ਡਾ. ਅੰਦੇਸ, ਡਾਇਰੈਕਟਰ ਪਰਿਵਾਰ ਭਲਾਈ ਡਾ. ਓਮ ਪ੍ਰਕਾਸ ਗੋਜਰਾ ਅਤੇ ਡਾਇਰੈਕਟਰ ਐਨ.ਐਚ.ਐਮ. ਪੰਜਾਬ ਡਾ. ਅਰੀਤ ਕੌਰ ਹਾਜਰ ਸਨ।