ਅਫ਼ਗ਼ਾਨਿਸਤਾਨ ਵਿਚ ਤਾਲੀਬਾਨ ਦਾ ਰਾਜ ਹੋਣ ‘ਤੇ ਪੰਜਾਬ ਵਿਚ ਸੁੱਕੇ ਮੇਵਿਆਂ ਦੇ ਰੇਟਾਂ ਵਿਚ ਤੇਜ਼ੀ ਆ ਗਈ ਸੀ। ਕਿਉਂਕਿ ਉਥੋਂ ਮਾਲ ਆਉਣਾ ਬਿਲਕੁਲ ਹੀ ਬੰਦ ਹੋ ਗਿਆ ਸੀ । ਅਤੇ ਵਪਾਰੀਆਂ ਨੂੰ ਲੱਗਦਾ ਸੀ ਕਿ ਮਾਲ ਕਾਫੀ ਦੇਰ ਨਾ ਆਉਣ ‘ਤੇ ਪ੍ਰੇਸ਼ਾਨੀ ਬਣ ਸਕਦੀ ਹੈ। ਜਿਸ ਕਾਰਨ ਉਨ੍ਹਾਂ ਨੇ ਵੱਧ ਮਾਤਰਾ ਵਿੱਚ ਮਾਲ ਮਹਿੰਗਾ ਖਰੀਦਿਆ। ਪਰ ਹੁਣ ਰੁਕਿਆ ਹੋਇਆ ਮਾਲ ਭਾਰਤ ਪੁੱਜ ਗਿਆ ਹੈ। ਜਿਸ ਨਾਲ ਸੁੱਕੇ ਮੇਵਿਆਂ ਦੇ ਰੇਟ ਵਿਚ ਗਿਰਾਵਟ ਆਈ ਹੈ।
ਜਿਸ ਬਾਰੇ ਗੱਲਬਾਤ ਕਰਦਿਆਂ ਵਪਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਨੁਕਸਾਨ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਮਾਲ ਮਹਿੰਗੇ ਖ਼ਰੀਦੇ ਸਨ। ਪਰ ਉਹ ਹੁਣ ਮਾਲ ਪਿੱਛੋਂ ਆਉਣ ਕਾਰਨ ਬਾਜ਼ਾਰ ਵਿਚ ਸਸਤਾ ਹੋ ਗਿਆ ਹੈ। ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਤਾਲੀਬਾਨ ਦੇ ਸਵੰਧ ਭਾਰਤ ਨਾਲੋਂ ਵਧੀਆ ਰਹਿੰਦੇ ਹਨ ਤਾਂ ਵਪਾਰ ਹੋਵੇਗਾ। ਅਤੇ ਤਿਉਹਾਰਾਂ ਦੇ ਸੀਜ਼ਨ ਆਉਣ ਤੇ ਅਤੇ ਸਰਦੀ ਦਾ ਸੀਜ਼ਨ ਆਉਣ ਉੱਪਰ ਉਨ੍ਹਾਂ ਨੂੰ ਉਮੀਦ ਹੈ ਕਿ ਉਹਨਾਂ ਦਾ ਮਾਲ ਵਧੀਆ ਬੀਜੇ ਗਾਹ ਕਿਉਂਕਿ ਹੁਣ ਤਾਂ ਬਾਜ਼ਾਰ ਵਿਚ ਗਾਹਕ ਨਹੀਂ ਦਿਖ ਰਿਹਾ ਅਤੇ ਕਾਫੀ ਮੰਦਾ ਹੈ।