12ਵੀ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਚਰਨ ਛੋ ਪ੍ਰਾਪਤ ਧਰਤੀ ਫਰੀਦਕੋਟ ਚ ਜਦੋਂ ਬਾਬਾ ਫਰੀਦ ਜੀ ਆਏ ਸਨ ਤਾਂ ਉਨ੍ਹਾਂ ਇਕ ਜਗਾ ਤੇ ਵਿਸ਼ਰਾਮ ਕੀਤਾ ਸੀ ਅਤੇ ਇਕ ਤੇ ਉਨ੍ਹਾਂ 40 ਦਿਨ ਤਪੱਸਿਆ ਕੀਤੀ ਸੀ ਤੇ ਉਨ੍ਹਾਂ ਦੋਨਾਂ ਸਥਾਨਾਂ ਤੇ ਅੱਜ ਬਾਬਾ ਫਰੀਦ ਜੀ ਦੇ ਨਾਮ ਤੇ ਸੁੰਦਰ ਧਾਰਮਿਕ ਸਥਾਨ ਬਣੇ ਹੋਏ ਹਨ ਇੱਕ ਦਾ ਨਾਮ ਗੋਦੜੀ ਸਾਹਿਬ ਰੱਖਿਆ ਗਿਆ ਹੈ ਅਤੇ ਦੂਜੇ ਦਾ ਟਿੱਲਾ ਬਾਬਾ ਫਰੀਦ ਜੀ ਅਤੇ ਦੋਨਾਂ ਸਥਾਨਾਂ ਤੇ ਹੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਹਨ ਅਤੇ ਦੇਸ਼ਾਂ ਵਦੇਸ਼ਾਂ ਤੋਂ ਸੰਗਤਾਂ ਇਥੇ ਨਤਮਸਤਕ ਹੋਣ ਆਉਂਦੀਆਂ ਹਨ ਅਤੇ 19 ਸਤਬਰ ਤੋਂ 23 ਸਤੰਬਰ ਤੱਕ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਵੀ ਸਰਕਾਰ ਪੱਧਰ ਤੇ ਮਨਾਇਆ ਜਾਂਦਾ ਹੈ ਹੁਣ ਦੀ ਗੱਲ ਕੀਤੀ ਜਾਵੇ ਤਾਂ ਪੰਜਬ ਸਰਕਾਰ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਜਾਣ ਲਈ ਜਿਸ ਤਰੀਕੇ ਨਾਲ ਹੈਰੀਟੇਜ ਸਟ੍ਰੀਟ ਬਣਾ ਕੇ ਦਰਬਾਰ ਸਾਹਿਬ ਦੀ ਸੁੰਦਰਤਾ ਨੂੰ ਚਾਰ ਚਨ ਲਾ ਕੇ ਇਤਿਹਾਸਕ ਕੰਮ ਕੀਤਾ ਸੀ ਤਾਂ ਉਸੇ ਤਰਜ਼ ਤੇ ਸਰਕਾਰ ਹੁਣ ਦੂਜੇ ਧਾਰਮਿਕ ਸਥਾਨ ਜਾਣੀ ਕੇ ਫਰੀਦਕੋਟ ਚ ਸਤਿੱਥ ਟਿੱਲਾ ਬਾਬਾ ਫਰੀਦ ਜੀ ਦੇ ਸਥਾਨ ਨੂੰ ਜਾਣ ਵਾਲੀਆਂ ਗਲੀਆਂ ਨੂੰ ਵੀ ਹੈਰੀਟੇਜ ਸਟ੍ਰੀਟ ਦਾ ਰੂਪ ਦੇਣ ਜਾ ਰਹੀ ਹੈ ਜਿਸ ਬਾਰੇ ਪਰਪੋਜ਼ਲ ਬਣ ਰਿਹਾ ਜਲਦੀ ਕਾਰਜ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਟਿੱਲਾ ਬਾਬਾ ਫਰੀਦ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਸੇਖੋਂ ਨੇ ਜਣਕਾਰੀ ਦਿੰਦੇ ਦਸਿਆ ਕਿ ਬਾਬਾ ਫਰੀਦ ਜੀ ਦੇ ਚਰਨਛੋਹ ਧਾਰਮਿਕ ਇਤਹਾਸਿਕ ਅਸਥਾਨ ਟਿੱਲਾ ਬਾਬਾ ਫਰੀਦ ਜੀ ਦੇ ਆਲੇ ਦੁਆਲੇ ਦੀਆਂ ਗਲੀਆਂ ਨੂੰ ਗੋਲਡਨ ਟੈਂਪਲ ਸ਼੍ਰੀ ਅੰਮ੍ਰਿੰਤਸਰ ਸਾਹਿਬ ਵਾਂਗ ਹੈਰੀਟੇਜ ਸਟਰੀਟ ਬਣਾਉਣ ਦਾ ਫੈਸਲਾ ਇੱਕ ਇਤਹਾਸਿਕ ਕਦਮ ਹੈ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਸੰਗਤਾਂ ਵੱਲੋਂ ਹੈਰੀਟੇਜ ਸਟਰੀਟ ਦੀ ਚਲ ਰਹੀ ਮੰਗ ਨੂੰ ਪੂਰਾ ਕਰਨ ਲਈ ਹਲਕਾ ਐਮ.ਐਲ.ਏ. ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣਾ ਡਰੀਮ ਪ੍ਰੋਜੈਕਟ ਬਣਾ ਲਿਆ ਸੀ। ਉਹਨਾਂ ਦੱਸਿਆ ਕਿ ਇਸ ਹੈਰੀਟੇਜ ਸਟਰੀਟ ਦੇ ਪ੍ਰੋਜੈਕਟ ਅਧੀਨ ਪੈਂਦੀਆਂ ਤਿੰਨ ਗਲੀਆਂ ਜਿਨ੍ਹਾਂ ਵਿੱਚ ਕਿਲ੍ਹਾ ਚੌਂਕ ਤੋ ਲੈ ਕੇ ਟਿੱਲਾ ਬਾਬਾ ਫਰੀਦ ਜੀ, ਗਰਗ ਚੌਂਕ ਤੋ ਲੈ ਕੇ ਟਿੱਲਾ ਬਾਬਾ ਫਰੀਦ ਜੀ ਅਤੇ ਜੈਨ ਸਕੂਲ ਤੋਂ ਲੈ ਕੇ ਟਿੱਲਾ ਬਾਬਾ ਫਰੀਦ ਜੀ ਤੱਕ ਸੜਕਾਂ ਉੱਪਰ ਗ੍ਰੇਨਾਇਟ ਦੀਆਂ ਟੁਕੜੀਆਂ ਜਿਨਾਂ ਨੂੰ ਗੌਬਲਰ ਵੀ ਕਹਿੰਦੇ ਹਨ ਲਗਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਹਰ ਕਿਸਮ ਦੀਆਂ ਤਾਰਾਂ ਜਿਵੇਂ ਕਿ ਬਿਜਲੀ ਬੋਰਡ, ਬੀ.ਐਸ.ਐਨ.ਐਲ., ਵੋਡਾਫੋਨ, ਏਅਰਟੈਲ, ਕੇਬਲ ਨੈੱਟਵਰਕ, ਫਾਸਟ ਵੇ, ਨੈੱਟ ਫਾਈ ਆਦਿ ਸਾਰੀਆਂ ਹੀ ਤਾਰਾਂ ਨੂੰ ਅੰਡਰਗਰਾਊਂਡ ਕੀਤਾ ਜਾਵੇਗਾ ਅਤੇ ਨਾਲ ਹੀ ਸੜਕ ਦੇ ਦੋਵੇਂ ਪਾਸੇ ਬਣੀਆਂ ਨਾਲੀਆਂ ਨੂੰ ਸੀਵਰੇਜ ਬੋਰਡ ਅਤੇ ਡਰੇਨੇਜ਼ ਮਹਿਕਮੇ ਦੁਆਰਾ ਅੰਡਰਗਰਾਊਂਡ ਕਰਕੇ ਚੈਂਬਰ ਬਣਾਏ ਜਾਣਗੇ। ਉਹਨਾਂ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਗੀ ਲੋਹੇ ਦੇ ਖੰਭੇ ਇਹਨਾਂ ਤਿੰਨੇਂ ਗਲੀਆਂ ਦੇ ਦੋਵੇਂ ਪਾਸੇ ਲਾਏ ਜਾਣਗੇ ਜੋ ਕੇ ਰਾਤ ਦੇ ਸਮੇਂ ਸੜਕ ਦੀ ਦਿਖ ਨੂੰ ਚਾਰ ਚੰਦ ਲਗਾਉਣਗੇ। ਉਹਨਾਂ ਦੱਸਿਆ ਕਿ ਸਾਰੀਆਂ ਦੁਕਾਨਾਂ ਨੂੰ ਇਕੋ ਜਿਹੀ ਦਿਖ ਦੇ ਕੇ ਇਹਨਾਂ ਗਲੀਆਂ ਵਿੱਚ ਰੂਹਾਨੀਅਤ ਦਾ ਮਾਹੌਲ ਪੈਦਾ ਕੀਤਾ ਜਾਵੇਗਾ ਅਤੇ ਇਹਨਾਂ ਗਲੀਆਂ ਵਿੱਚ ਵਾਟਰਪਰੂਫ ਸਪੀਕਰ ਵੀ ਲਗਾਏ ਜਾਣਗੇ, ਜਿਨਾਂ ਉੱਪਰ ਸਾਰਾ ਦਿਨ ਬਾਬਾ ਫਰੀਦ ਜੀ ਦੇ ਸ਼ਬਦ ਕੀਰਤਨ ਚਲਦੇ ਰਿਹਾ ਕਰਨਗੇ।