ਕਹਿੰਦੇ ਹਨ ਜੇਕਰ ਘਰ ਦੇ ਹਾਲਾਤ ਸਹੀ ਨਾ ਹੋਣ ਤਾਂ ਜ਼ਿੰਦਗੀ ਵਿੱਚ ਕਈ ਚੀਜ਼ਾਂ ਨਾਲ ਸਮਝੌਤਾ ਕਰਨਾ ਪੈਂਦਾ ਹੈ। ਠੀਕ ਇਸੇ ਤਰ੍ਹਾਂ ਹੀ 19 ਸਾਲਾਂ ਨੌਜਵਾਨ ਆਕਾਸ਼ਦੀਪ ਨਾਲ ਹੋਇਆ। ਜਿਸ ਦੇ ਪਿਤਾ ਦਾ ਐਕਸੀਡੈਂਟ ਹੋਣ ਕਾਰਨ ਅਤੇ ਘਰ ਦੇ ਹਾਲਾਤਾਂ ਨੂੰ ਵੇਖ ਪੜ੍ਹਾਈ ਛੱਡੀ ਅਤੇ ਦਿਹਾੜੀ ਕਰਨੀ ਸ਼ੁਰੂ ਕੀਤੀ । 19 ਸਾਲਾਂ ਨੌਜਵਾਨ ਆਕਾਸ਼ਦੀਪ ਨੇ ਦੱਸਿਆ ਕਿ ਉਸਦੇ ਪਿਤਾ ਦਾ ਕੁਝ ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਸਨੂੰ ਪੜ੍ਹਾਈ ਛੱਡਣੀ ਪਈ ਅਤੇ ਘਰ ਦੇ ਹਾਲਾਤਾਂ ਨੂੰ ਵੇਖ ਦਿਹਾੜੀ ‘ਤੇ ਜਾਣਾ ਪਿਆ।
ਉਸਨੇ ਦੱਸਿਆ ਕੁਝ ਦਿਨ ਪਹਿਲਾਂ ਜਦ ਉਹ ਕੰਬਾਈਨ ‘ਤੇ ਝੋਨਾ ਵੱਢ ਰਿਹਾ ਸੀ ਤਾਂ ਟਰੰਕ ਵਿਚ ਝੋਨਾ ਜ਼ਿਆਦਾ ਭਰ ਗਿਆ ਸੀ ਅਤੇ ਉਸਨੇ ਸੋਚਿਆ ਕਿ ਉਸਦੇ ਮਾਲਕਾਂ ਤੋਂ ਉਸਨੂੰ ਝਿੜਕਾਂ ਪੈਣਗੀਆਂ ਅਤੇ ਜਦੋਂ ਉੱਪਰ ਚੜ੍ਹਿਆ ਤਾਂ ਉੱਪਰ ਹਾਈ ਵੋਲਟੇਜ਼ ਤਾਰਾਂ ਸੀ ਜਿਸ ਦੀ ਚਪੇਟ ‘ਚ ਆ ਗਿਆ ਅਤੇ ਬੁਰੀ ਤਰ੍ਹਾਂ ਉਸ ਵਿੱਚ ਝੁਲਸ ਗਿਆ। ਉਸਨੇ ਦੱਸਿਆ ਉਸ ਦੀਆਂ ਦੋਵੇਂ ਬਾਹਾਂ ਕੱਟਣੀਆਂ ਪਈਆਂ ਹਨ। ਆਕਾਸ਼ਦੀਪ ਨੇ ਪੰਜਾਬ ਸਰਕਾਰ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਉਸਦੇ ਘਰ ਦੇ ਹਾਲਾਤ ਦੇਖ ਉਹ ਕਿਸੇ ਵੀ ਤਰ੍ਹਾਂ ਦੀ ਨੌਕਰੀ ਜ਼ਰੂਰ ਦਿੱਤੀ ਜਾਵੇ ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਉੱਥੇ ਹੀ ਭਾਵੁਕ ਹੁੰਦਿਆਂ ਉਸਦੇ ਪਿਤਾ ਨੇ ਕਿਹਾ ਕਿ ਉਸਦਾ ਬੱਚਾ ਉਸ ਕਰਕੇ ਆਪਣੀ ਪੜ੍ਹਾਈ ਛੱਡ ਦਿਹਾੜੀ ‘ਤੇ ਜਾਣ ਲੱਗਿਆ ਸੀ ਕਿਉਂਕਿ ਕੁਝ ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ ਸੀ । ਉਨ੍ਹਾਂ ਨੇ ਦੱਸਿਆ ਕਿ ਮੇਰਾ ਲੜਕਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਤੇ ਅੱਜ ਸਿਰਫ਼ ਤੇ ਸਿਰਫ਼ ਘਰ ਦੇ ਹਾਲਾਤਾਂ ਨੂੰ ਵੇਖ ਉਹ ਦਿਹਾੜੀ ਜਾਣ ਲੱਗਿਆ ਸੀ ਪਰ ਦੋਨੋਂ ਹੱਥ ਲੈ ਕੇ ਗਿਆ ਸੀ ਪਰ ਜਦ ਵਾਪਸ ਆਇਆ ਤਾਂ ਉਸ ਦੇ ਦੋਨੋਂ ਹੱਥ ਨਹੀਂ ਸਨ । ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜਲਦ ਤੋਂ ਜਲਦ ਸਾਡੇ ਇਸ ਗ਼ਰੀਬ ਪਰਿਵਾਰ ਬਾਰੇ ਸੋਚਣ ਅਤੇ ਮੇਰੇ ਲੜਕੇ ਨੂੰ ਜੋ ਵੀ ਬਣਦੀ ਹੋਈ ਯੋਗ ਨੌਕਰੀ ਜ਼ਰੂਰ ਦੇਣ।