16 april 2021 punjab weather: ਰੋਪੜ ਜ਼ਿਲ੍ਹੇ ਵਿੱਚ ਮਿਤੀ 16 ਅਤੇ 17 ਅਪ੍ਰੈਲ ਨੂੰ ਕੁੱਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਵਰਖਾ ਦੇ ਨਾਲ ਤੇਜ਼ ਹਵਾਵਾਂ / ਬਿਜਲੀ ਚਮਕਣ/ ਗੜ੍ਹੇ ਪੈਣ ਦੀ ਸੰਭਾਵਨਾ ਹੈ। ਮਿਤੀ 16 ਅਤੇ 17 ਨੂੰ ਵਰਖਾ ਦੀ ਸੰਭਾਵਨਾ ਨੂੰ ਦੇਖਦੇ ਹੋਏ, ਕਿਸਾਨਾਂ ਨੂੰ ਸਲਾਹ ਦਿੱਤੀ ਜਾਦੀ ਹੈ ਕਿ ਉਹ ਆਪਣੇ ਖੇਤੀ ਕਾਰਜ਼ਾਂ ਦਾ ਅਗਤਾ ਪ੍ਰਬੰਧ ਕਰ ਲੈਣ। ਤੇਜ਼ ਹਵਾਵਾਂ ਦੇ ਹਾਲਤਾਂ ਵਿੱਚ ਸਪਰੇਅ ਤੋਂ ਪਰਹੇਜ਼ ਕਰੋ।
ਗਰਮੀ ਦੀ ਸ਼ੂਰਆਤ ਹੋਣ ਕਾਰਨ ਪਸ਼ੂਆ ਵਿਚ ਫਾਸਫੋਰਸ ਅਤੇ ਕੈਲਸ਼ੀਅਮ ਦੀ ਘਾਟ (ਪਾਈਕਾ) ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਪਸ਼ੂਆਂ ਨੂੰ ਧਾਤਾਂ ਦਾ ਚੂਰਾ ਜ਼ਰੂਰ ਦਿਓ। ਬਰਸੀਮ ਦੇ ਬੀਜ ਦਾ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟਰੇਟ (13:0:45) (2 ਕਿਲੋ ਪੌਟਾਸ਼ੀਅਮ ਨਾਈਟਰੇਟ 100 ਲਿਟਰ ਪਾਣੀ ਪ੍ਰਤੀ ਏਕੜ) ਦੀਆਂ ਦੋ ਸਪਰੇਆਂ ਹਫ਼ਤੇ-ਹਫ਼ਤੇ ਦੇ ਵਕਫ਼ੇ ਨਾਲ ਫੁੱਲ ਪੈਣੇ ਸ਼ੁਰੂ ਹੋਣ ‘ਤੇ ਕਰੋ।