ਇੱਕ ਪਾਸੇ ਪੰਜਾਬ ਪੁਲਿਸ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰੀ ਕਰਨ ਵਾਲਿਆਂ ਅਤੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕਈ ਖਾਕੀ ਵਰਦੀ ਦੀ ਆੜ ਦੇ ਵਿੱਚ ਚਿੱਟੇ ਦਾ ਕਾਰੋਬਾਰ ਕਰਕੇ ਖਾਖੀ ਵਰਦੀ ਨੂੰ ਦਾਗਦਾਰ ਕਰ ਰਹੇ ਹਨ। ਜਿਸ ਦੇ ਨਾਲ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਈ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ।
ਬਠਿੰਡਾ ਪੁਲਿਸ ਲਾਈਨ ਦੇ ਵਿੱਚ ਬਤੌਰ ਕਾਂਸਟੇਬਲ ਤਾਇਨਾਤ ਇੱਕ ਮਹਿਲਾ ਕੋਲੋਂ 17.71 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ ਜਿਸ ਨੂੰ ਬਠਿੰਡਾ ਪੁਲਿਸ ਨੇ ਬਾਦਲ ਰੋਡ ਨਜ਼ਦੀਕ ਨੰਨ੍ਹੀ ਛਾਂ ਚੌਂਕ ਤੋਂ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਕਾਂਸਟੇਬਲ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਨਸ਼ਿਆਂ ਦੇ ਮਾਮਲਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵੇਖੀ ਗਈ ਹੈ ਪਰ ਇਹ ਸ਼ਾਇਦ ਇੱਕ ਹੈਰਾਨੀਜਨਕ ਮਾਮਲਾ ਹੋਏਗਾ ਕਿ ਇੱਕ ਮਹਿਲਾ ਕਾਂਸਟੇਬਲ ਦੇ ਪਾਸਿਓਂ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਚਿੱਟੇ ਦਾ ਨਸ਼ਾ ਬਰਾਮਦ ਹੋਇਆ ਹੋਵੇ।
ਇਹ ਵੀ ਪੜ੍ਹੋ : ਪੰਜਾਬ ‘ਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਮਨਜ਼ੂਰੀ, ਕੈਬਨਿਟ ਮੀਟਿੰਗ ‘ਚ 100 ਕਰੋੜ ਰੁ: ਦਾ ਬਜਟ ਅਲਾਟ
ਫਿਲਹਾਲ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲੈਂਦਿਆਂ ਹੋਇਆਂ ਮੁਕਦਮਾ ਦਰਜ ਕਰਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਲੇ ਤਵਦੀਸ਼ ਦਾ ਵਿਸ਼ਾ ਹੈ ਕਿ ਮਹਿਲਾ ਕਾਂਸਟੇਬਲ ਦੇ ਵੱਲੋਂ ਕਿੱਥੋਂ ਨਸ਼ਾ ਲਿਆਂਦਾ ਗਿਆ ਸੀ ਅਤੇ ਕੀ ਉਹ ਨਸ਼ਾ ਕਰਨ ਦੀ ਆਦੀ ਹੈ ਜਾਂ ਫਿਰ ਨਸ਼ਾ ਵੇਚ ਕੇ ਪੈਸੇ ਕਮਾਉਣ ਦੇ ਸ਼ੋਰਟਕੱਟ ਤਰੀਕੇ ਅਪਣਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
