ਮੋਹਾਲੀ ਜ਼ਿਲ੍ਹੇ ਦੇ ਖਰੜ ਨੇੜੇ ਪੈਂਦੇ ਪਿੰਡ ਤੋਲੇਮਾਜਰਾ ਵਿਖੇ ਯੂਟਿਊਬਰ ਦੇ ਘਰ ਫਾਇਰਿੰਗ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ 4 ਅਗਸਤ ਦੀ ਰਾਤ ਨੂੰ ਕਰੀਬ ਢਾਈ ਵਜੇ ਸੰਦੀਪ ਸਿੰਘ ਸਿੱਧੂ ਦੇ ਘਰ ਦੇ ਗੇਟ ਤੇ ਗੱਡੀ ‘ਤੇ ਕਰੀਬ 8-9 ਰਾਊਂਡ ਫਾਇਰ ਕੀਤੇ ਗਏ ਸਨ। ਸੰਦੀਪ ਸਿੰਘ ਸੰਧੂ ਇੱਕ ਕੈਨੇਡਾ ਆਧਾਰਤ ਪ੍ਰੋਡਕਸ਼ਨ ਕੰਪਨੀ ਚਲਾਉਂਦਾ ਹੈ।
ਪੁਲਿਸ ਨੇ ਇਸ ਮਾਮਲੇ ਵਿਚ 4 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ, ਜੋਕਿ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਦੇਸ਼ ‘ਚ ਬੈਠੇ ਏਕਮ ਸੰਧੂ ਦੇ ਕਹਿਣ ‘ਤੇ ਸੰਦੀਪ ਸਿੱਧੂ ਦੇ ਘਰ ਤੇ ਫਾਇਰਿੰਗ ਕੀਤੀ ਸੀ। ਫਿਰੌਤੀ ਲੈਣ ਦੇ ਮਕਸਦ ਨਾਲ ਇਹ ਫਾਇਰਿੰਗ ਕਰਵਾਈ ਗਈ ਸੀ। ਮੌਕੇ ਤੋਂ 7 ਖੋਲ ਬਰਾਮਦ ਹੋਏ ਸਨ।
ਵਾਰਦਾਤ ਵਰਤੀ ਗਈ .32 ਬੋਰ ਪਿਸਤੌਲ ਸਮੇਤ ਚਾਰ ਜ਼ਿੰਦਾ ਰੋਂਦ ਬਰਾਮਦ ਕੀਤੇ ਗਏ ਹਨ ਇਸ ਦੇ ਨਾਲ ਹੀ ਇੱਕ ਗੱਡੀ ਮਾਰਕਾ ਟਾਟਾ ਇੰਟਰ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪਤੀ-ਪਤਨੀ ਤੇ ਨੌਕਰ ਨੂੰ ਬੰਧਕ ਬਣਾ ਕੇ ਲੱਖਾਂ ਲੁੱਟਣ ਵਾਲਿਆਂ ਦਾ ਪੁਲਿਸ ਨੇ ਕੀਤਾ ਐਨਕਾਊਂਟਰ
ਐਸਐਸਪੀ ਹਰਮਨਦੀਪ ਹੰਸ ਨੇ ਦੱਸਿਆ ਕਿ ਵੱਲੋਂ ਫਰੌਤੀ ਮੰਗਣ ਦੀ ਨੀਅਤ ਨਾਲ ਇਕ ਯੂ-ਟਿਊਬਰ ਦੇ ਘਰ ਫਾਇਰਿੰਗ ਕੀਤੀ ਸੀ। ਮੁਲਜ਼ਮਾਂ ਦੀ ਪਛਾਣ ਸੁਖਮਨਦੀਪ ਸਿੰਘ ਉਰਫ ਸੁਖ, ਸਰੂਪ ਸਿੰਘ ਉਰਫ ਮੰਨੂ, ਅਭਿਸ਼ੇਕ ਸਿੰਘ ਉਰਫ ਅੱਬੂ ਅਤੇ ਪ੍ਰਭਜੀਤ ਸਿੰਘ ਵਜੋਂ ਹੋਈ ਹੈ, ਜੋਕਿ ਮਜੀਠਾ ਦੇ ਰਹਿਣ ਵਾਲੇ ਹਨ। ਘਟਨਾ ਨੂੰ ਅੰਜਾਮ ਦੇਣ ਲਈ ਵਿਦੇਸ਼ ਵਿੱਚ ਬੈਠੇ ਏਕਮ ਸੰਧੂ ਨਾਂ ਨੇ ਇਨ੍ਹਾਂ ਬੰਦਿਆਂ ਨੂੰ ਫਾਇਰਿੰਗ ਕਰਨ ਲਈ ਪੈਸੇ ਦੇਣ ਦਾ ਵਾਅਦਾ ਕੀਤਾ ਸੀ। ਫਾਇਰਿੰਗ ਕਰਨ ਤੋਂ ਪਹਿਲਾਂ ਉਸ ਦੇ ਘਰ ਦੀ ਰੇਕੀ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
























