ਪੰਜਾਬ ਵਿੱਚ ਹੜ੍ਹਾਂ ਵਿਚਾਲੇ ਭਾਖੜਾ ਡੈਮ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਅੱਜ ਭਾਖੜਾ ਡੈਮ ਤੋਂ 5000 ਕਿਊਸਿਕ ਵਾਧੂ ਪਾਣੀ ਛੱਡਿਆ ਜਾਵੇਗਾ। ਮੌਸਮ ਵਿਭਾਗ ਵੱਲੋਂ ਜਾਰੀ 12,13,14 ਸਤੰਬਰ ਨੂੰ ਭਾਰੀ ਮੀਂਹ ਦੀ ਚਿਤਾਵਨੀ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਾਂਝੀ ਕੀਤੀ ਗਈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਡੈਮ ਦਾ ਲੈਵਲ ਘੱਟ ਰਿਹਾ ਹੈ ਪਰ ਮੌਸਮ ਵਿਭਾਗ ਵੱਲੋਂ ਅਗਲੇ 3 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ 5000 ਕਿਊਸਿਕ ਵਾਧੂ ਪਾਣੀ ਹੋਰ ਛੱਡਣ ਦਾ ਫੈਸਲਾ ਲਿਆ ਹੈ ਤਾਂ ਜੋ ਲੈਵਲ ਘਟ ਸਕੇ ਅਤੇ ਜੇਕਰ ਮੀਂਹ ਪੈਂਦੀ ਹੈ ਤਾਂ ਇੱਕਦਮ ਵਾਧੂ ਪਾਣੀ ਨਾ ਛੱਡਣਾ ਪਏ ਅਤੇ ਕੋਈ ਮੁਸ਼ਕਿਲ ਨਾ ਆਵੇ। ਪ੍ਰਸ਼ਾਸ਼ਨ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਭਾਖੜਾ ਡੈਮ ਤੋਂ ਅੱਜ ਛੱਡਿਆ ਜਾਵੇਗਾ 5000 ਕਿਊਸਿਕ ਵਾਧੂ ਪਾਣੀ, ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ
ਵੀਡੀਓ ਲਈ ਕਲਿੱਕ ਕਰੋ -:
























