ਭਾਖੜਾ ਡੈਮ ਤੋਂ ਛੱਡੇ ਪਾਣੀ ਨੇ ਕਹਿਰ ਮਚਾ ਕੇ ਰੱਖ ਦਿੱਤਾ ਹੈ। ਦਰਿਆ ਵਿਚ 92 ਕਰੋੜ ਦਾ ਪ੍ਰਾਜੈਕਟ ਰੁੜ੍ਹ ਚੁੱਕਿਆ ਹੈ। ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਚੁੱਕੀ ਹੈ। ਸਾਮਾਨ ਬਚਾਉਣ ਲਈ ਕਰਮਚਾਰੀ ਲੱਗ ਚੁੱਕੇ ਹਨ।
ਦੱਸ ਦੇਈਏ ਕਿ ਭਾਖੜਾ ਡੈਮ ਦੀ ਡਾਊਨ ਸਟਰੀਮ ਪਿੰਡ ਨਹਿਲਾ ਦੇ ਕੋਲ ਸਤਲੁਜ ਦਰਿਆ ਦੇ ਵਿੱਚ ਕੇਂਦਰ ਸਰਕਾਰ ਦੁਆਰਾ ਲਗਭਗ 92 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੋਲਰ ਪ੍ਰੋਜੈਕਟ ਲਗਾਇਆ ਗਿਆ ਸੀ।ਇਸ ਪ੍ਰਾਜੈਕਟ ਨੇ ਇੱਕ ਸਾਲ ਵਿੱਚ 22 ਲੱਖ ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨੀ ਸੀ ਤੇ ਇਸ ਪ੍ਰਾਜੈਕਟ ਨਾਲ ਪੰਜਾਬ , ਹਰਿਆਣਾ , ਰਾਜਸਥਾਨ , ਹਿਮਾਚਲ ਨੂੰ 3.26 ਰੁਪਏ ਪ੍ਰਤੀ ਯੂਨਿਟ ਹਿਸਾਬ ਨਾਲ ਲੱਗਭਗ 25 ਸਾਲ ਤੱਕ ਸਸਤੀ ਬਿਜਲੀ ਮਿਲਣੀ ਸੀ ।
ਇਹ ਵੀ ਪੜ੍ਹੋ : ਸੰਗਰੂਰ ਪਹੁੰਚੇ CM ਮਾਨ ਦਾ ਦਾਅਵਾ-‘ਆਉਣ ਵਾਲੀ ਕੇਂਦਰ ਸਰਕਾਰ AAP ਦੇ ਬਿਨਾਂ ਨਹੀਂ ਬਣੇਗੀ’
ਇਹ ਪ੍ਰਾਜੈਕਟ ਅਜੇ 18 ਮਾਰਚ ਨੂੰ ਹੀ ਸ਼ੁਰੂ ਕੀਤਾ ਗਿਆ ਸੀ ਪਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੁਆਰਾ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਇਹ ਪ੍ਰੋਜੈਕਟ ਪਾਣੀ ਦੀ ਮਾਰ ਨਾ ਝੱਲ ਸਕਿਆ ਤੇ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਤੋਂ ਢੇਰੀ ਹੋ ਗਿਆ। ਇਹ ਪ੍ਰਾਜੈਕਟ ਐਸ ਵੀ ਜੇ ਐਨ ਕੰਪਨੀ ਦੁਆਰਾ ਲਗਾਇਆ ਗਿਆ ਸੀ ਤੇ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਨਾਲ ਇਸ ਪ੍ਰਾਜੈਕਟ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ, ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: