ਆਮ ਆਦਮੀ ਪਾਰਟੀ (ਆਪ ) ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਇਸ ਦੌਰਾਨ ਇੱਕ ਵੱਡਾ ਐਲਾਨ ਕਰਦਿਆਂ ਖਰੜ ਤੋਂ ਅਨਮੋਲ ਗਗਨ ਮਾਨ ਨੂੰ ਚੋਣ ਅਖਾੜੇ ‘ਚ ਉਤਾਰਿਆ ਹੈ।
ਜ਼ਿਕਰਯੋਗ ਹੈ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਓਦਾਂ-ਓਦਾਂ ਸਿਆਸੀ ਹਲਚਲ ਵੀ ਤੇਜ਼ ਹੁੰਦੀ ਜਾਂ ਰਹੀ ਹੈ। ਆਮ ਆਦਮੀ ਪਾਰਟੀ ਆਗੂ ਅਨਮੋਲ ਗਗਨ ਮਾਨ ਵੀ ਆਪਣੇ ਹਲਕੇ ‘ਚ ਕਾਫੀ ਸਰਗਰਮ ਹੈ, ਅਤੇ ਉਨ੍ਹਾਂ ਵੱਲੋਂ ਲਗਾਤਾਰ ਇਲਾਕੇ ਦੇ ਲੋਕਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨ ਵੀ ਉਨ੍ਹਾਂ ਨੇ ਖਰੜ ਦੇ ਪਿੰਡਾਂ ਵਿੱਚ ਕੀਤੀਆਂ ਮੀਟਿੰਗਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ : ਬੌਸ ਤੋਂ ਨਾਰਾਜ਼ ਮਹਿਲਾ ਕਰਮਚਾਰੀ ਨੇ ਕੀਤਾ ਅਜਿਹਾ ਕੰਮ ਕੇ ਕੰਪਨੀ ਨੂੰ ਹੋਇਆ ਕਰੋੜਾਂ ਦਾ ਨੁਕਸਾਨ !
ਪੋਸਟ ਸਾਂਝੀ ਕਰਦਿਆਂ ਮਾਨ ਨੇ ਲਿਖਿਆ ਸੀ, “ਖਰੜ ਦੇ ਕੁੱਝ ਸਥਾਨਕ ਪਿੰਡਾਂ ਵਿੱਚ ਮੀਟਿੰਗਾਂ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ ਗਿਆ ਹੈ। ‘ਆਪ’ ਪੰਜਾਬ ਦੇ ਹਰ ਕੋਨੇ ‘ਚ ਕਫਾਇਤੀ ਸਿੱਖਿਆ ਅਤੇ ਸਿਹਤ ਸਹੂਲਤਾਂ ਪਹੁੰਚਾਉਣ ਦਾ ਵਾਅਦਾ ਕਰਦੀ ਹੈ।” ਦੱਸ ਦੇਈਏ ਕਿ ਪੰਜਾਬ ਦੀ ਮਸ਼ਹੂਰ ਗਾਇਕਾ ਅਨਮੋਲ ਗਗਨ ਮਾਨ ਨੇ ਪਿਛਲੇ ਸਾਲ ਹੀ ਸਿਆਸਤ ‘ਚ ਪੈਰ ਧਰਦੇ ਹੋਏ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਸੀ।
ਵੀਡੀਓ ਲਈ ਕਲਿੱਕ ਕਰੋ -: