ਆਮ ਆਦਮੀ ਪਾਰਟੀ (ਆਪ ) ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਅੰਤਰਰਾਸਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੂੰ ਘਨੌਰ ਹਲਕੇ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ।

ਜ਼ਿਕਰਯੋਗ ਹੈ ਕਿ ਕਬੱਡੀ ਦੇ ਗਰਾਊਂਡ ‘ਚ ਗੁਰਲਾਲ ਘਨੌਰ ਨੂੰ ਲੋਕਾਂ ਦਾ ਸਾਥ ਅਤੇ ਪਿਆਰ ਬਹੁਤ ਮਿਲਿਆ ਹੈ। ਪਰ ਦੇਖਣਾ ਇਹ ਹੋਵੇਗਾ ਕਿ ਖੇਡ ਦੇ ਮੈਦਾਨ ਤੋਂ ਬਾਅਦ ਚੋਣ ਮੈਦਾਨ ‘ਚ ਉੱਤਰਣ ਵਾਲੇ ਗੁਰਲਾਲ ਨੂੰ ਕੀ ਆਉਣ ਵਾਲੀਆਂ ਚੋਣਾਂ ‘ਚ ਲੋਕਾਂ ਦਾ ਸਾਥ ਮਿਲੇਗਾ ਜਾ ਨਹੀਂ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦਾ ਵੱਡਾ ਐਲਾਨ, ਖਰੜ ਤੋਂ ਚੋਣ ਅਖਾੜੇ ‘ਚ ਉੱਤਰੇਗੀ ਅਨਮੋਲ ਗਗਨ ਮਾਨ
ਕਬੱਡੀ ਦੇ ਅੰਤਰਰਾਸਟਰੀ ਖਿਡਾਰੀ ਅਤੇ ਕਈ ਵਰਲਡ ਕਬੱਡੀ ਕੱਪ ਜਿੱਤਣ ਵਾਲੇ ਗੁਰਲਾਲ ਘਨੌਰ ਨੇ ਇਸੇ ਸਾਲ ਹੀ ਪੁਲਿਸ ਦੀ ਨੌਕਰੀ ਛੱਡ ਕੇ ਸਿਆਸਤ ‘ਚ ਐਂਟਰੀ ਕੀਤੀ ਸੀ। ਦੱਸ ਦੇਈਏ ਕਿ ਗੁਰਲਾਲ ਘਨੌਰ ਪੰਜਾਬ ਪੁਲਿਸ ਵਿੱਚ ਸਹਾਇਕ ਸਬ-ਇੰਸਪੈਕਟਰ ਦੇ ਅਹੁਦੇ ‘ਤੇ ਤੈਨਾਤ ਸਨ। ਗੁਰਲਾਲ ਘਨੌਰ ਨੇ ਹੁਣ ਅਹੁਦੇ ਤੋਂ ਅਸਤੀਫਾ ਦੇ ਕੇ ਸਿਆਸਤ ‘ਚ ਐਂਟਰੀ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet























