Kejriwal govt to build flats: ਦੀਵਾਲੀ ਤੋਂ ਪਹਿਲਾਂ, ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਰਹਿਣ ਵਾਲੇ ਬੇਘਰ ਲੋਕਾਂ ਨੂੰ ਇੱਕ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ। ਬੇਘਰ ਲੋਕਾਂ ਲਈ ਅਰਵਿੰਦ ਕੇਜਰੀਵਾਲ ਸਰਕਾਰ ਨੇ 2025 ਤੱਕ ਤਿੰਨ ਪੜਾਵਾਂ ਵਿੱਚ 89,400 ਫਲੈਟਾਂ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ਹੈ। ਇਹ ਫਲੈਟ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ 237 ਏਕੜ ਰਕਬੇ ਵਿੱਚ ਬਣਨਗੇ। ਪਹਿਲੇ ਪੜਾਅ ਵਿੱਚ 41,400, ਦੂਜੇ ਪੜਾਅ ਵਿੱਚ 18,000 ਅਤੇ ਤੀਸਰੇ ਪੜਾਅ ਵਿੱਚ 30,000 ਫਲੈਟ ਬਣਾਏ ਜਾਣਗੇ। ਪਹਿਲੇ ਪੜਾਅ ਵਿੱਚ ਬਣਨ ਵਾਲੇ 41,400 ਫਲੈਟਾਂ ਦੀ ਅਨੁਮਾਨਤ ਲਾਗਤ 3,312 ਕਰੋੜ ਰੁਪਏ ਹੈ। ਹਰੇਕ ਫਲੈਟ ਦੀ ਕੀਮਤ ਲੱਗਭਗ 8 ਲੱਖ ਰੁਪਏ ਹੋਵੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਰਧਾਰਤ ਸਮੇਂ ਦੇ ਅੰਦਰ ਸਲਾਹਕਾਰਾਂ ਦੀ ਨਿਯੁਕਤੀ ਸਮੇਤ ਹੋਰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਤਿੰਨੋਂ ਪੜਾਵਾਂ ਵਿੱਚ ਫਲੈਟਾਂ ਦਾ ਨਿਰਮਾਣ 2022 ਤੋਂ 2025 ਤੱਕ ਪੂਰਾ ਹੋਣਾ ਹੈ। ਸਾਨੂੰ ਇਨ੍ਹਾਂ ਫਲੈਟਾਂ ਦੀ ਅੰਤਮ ਤਾਰੀਖ ਤੋਂ ਪਹਿਲਾਂ ਉਸਾਰਨ ਦੀ ਕੋਸ਼ਿਸ਼ ਕਰਨੀ ਪਏਗੀ ਤਾਂ ਜੋ ਬੇਘਰ ਲੋਕਾਂ ਨੂੰ ਜਲਦੀ ਤੋਂ ਜਲਦੀ ਰਾਹਤ ਮਿਲ ਸਕੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਸਕੀਮ ਦੀ ਪ੍ਰਗਤੀ ਦੀ ਵਿਸਥਾਰਤ ਰਿਪੋਰਟ ਦੇਣ ਦੇ ਨਿਰਦੇਸ਼ ਵੀ ਦਿੱਤੇ ਹਨ।
ਸੀਐਮ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਜਿੱਥੇ ‘ਝੁੱਗੀ, ਉਥੇ ਘਰ ਨੀਤੀ ਦਿੱਲੀ ਸਰਕਾਰ ਦੀ ਇੱਕ ਪ੍ਰਮੁੱਖ ਨੀਤੀ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਬੇਘਰ ਲੋਕਾਂ ਦੇ ਸਥਿਰ ਮੁੜ ਵਸੇਬੇ ਲਈ ਈਡਬਲਯੂਐਸ ਫਲੈਟਾਂ ਦੀ ਉਸਾਰੀ ਦਾ ਕੰਮ ਸਮਾਂ ਸੀਮਾ ਦੇ ਅੰਦਰ ਮੁਕੰਮਲ ਹੋ ਜਾਵੇ ਤਾਂ ਜੋ ਅਸੀਂ ਦਿੱਲੀ ਦੇ ਹਰ ਬੇਘਰ ਨੂੰ ਪਨਾਹ ਦੇ ਸਕੀਏ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੁਸਿਬ (ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ) ਨਾਲ ਇੱਕ ਅਹਿਮ ਮੀਟਿੰਗ ਕੀਤੀ ਜਿਸ ਦੇ ਉਦੇਸ਼ ਨਾਲ ਦਿੱਲੀ ਵਿੱਚ ਰਹਿੰਦੇ ਬੇਘਰ ਲੋਕਾਂ ਨੂੰ ਫਲੈਟ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਸੀ.ਐਮ ਕੇਜਰੀਵਾਲ ਦੇ ਨਾਲ ਦਿੱਲੀ ਦੇ ਸ਼ਹਿਰੀ ਵਿਕਾਸ ਮੰਤਰੀ ਸਤੇਂਦਰ ਜੈਨ, ਮੁੱਖ ਸਕੱਤਰ ਸ਼ਹਿਰੀ ਵਿਕਾਸ ਵਿਭਾਗ ਰੇਨੂੰ ਸ਼ਰਮਾ, ਬੋਰਡ ਮੈਂਬਰ ਬਿਪਿਨ ਰਾਏ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਦੇਖੋ : ਜਾਣੋ ਵੱਡਾ ਇਤਿਹਾਸ, ਕਿਉਂ ਮਨਾਈ ਜਾਂਦੀ ਹੈ ਸਿੱਖ ਧਰਮ ‘ਚ ਦੀਵਾਲੀ