ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੀਆਂ ਟਿਕਟਾਂ ਵੇਚਣ ਦੇ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ 1947 ਤੋਂ ਹੁਣ ਤੱਕ ਸਭ ਤੋਂ ਇਮਾਨਦਾਰ ਪਾਰਟੀ ‘ਆਪ’ ਹੈ। ਅਸੀਂ ਇੱਕ ਵੀ ਟਿਕਟ ਨਹੀਂ ਵੇਚੀ।
ਜੇਕਰ ਕੋਈ ਸਾਬਿਤ ਕਰਦਾ ਹੈ ਕਿ ਟਿਕਟ ਵੇਚੀ ਗਈ ਹੈ ਤਾਂ ਮੈਂ ਵੇਚਣ ਵਾਲੇ ਅਤੇ ਖਰੀਦਣ ਵਾਲੇ ਨੂੰ ਤੁਰੰਤ ਪਾਰਟੀ ਵਿੱਚੋਂ ਕੱਢ ਦੇਵਾਂਗਾ। ਇੰਨਾ ਹੀ ਨਹੀਂ, ਮੈਂ ਨਰਕ ਤੱਕ ਉਸਦਾ ਪਿੱਛਾ ਨਹੀਂ ਛੱਡਾਂਗਾ। ਅੱਜ ਕੱਲ੍ਹ ਚਿੱਕੜ ਸੁੱਟਣਾ ਫੈਸ਼ਨ ਹੈ। ਸਾਡੇ ‘ਤੇ ਚਿੱਕੜ ਸੁੱਟਿਆ ਜਾ ਰਿਹਾ ਹੈ। ਜੇਕਰ ਕੋਈ ਬੇਤੁਕਾ ਇਲਜ਼ਾਮ ਲਾਉਂਦਾ ਤਾਂ ਉਸ ਨੂੰ ਵੀ ਨਹੀਂ ਛੱਡਾਂਗੇ।ਕੇਜਰੀਵਾਲ ਨੇ ਕਿਹਾ, ‘ਮੈਂ ਰਾਜੇਵਾਲ ਸਾਹਿਬ ਦੀ ਬਹੁਤ ਇੱਜ਼ਤ ਕਰਦਾ ਹਾਂ। ਉਹ ਮੇਰੇ ਘਰ ਆਏ ਸੀ। ਉਨ੍ਹਾਂ ਨੇ ਇੱਕ ਆਡੀਓ ਕਲਿੱਪ ਦਿੱਤੀ, ਜਿਸ ਵਿੱਚ ਦੋ ਲੋਕ ਗੱਲ ਕਰ ਰਹੇ ਹਨ ਕਿ ਕੇਜਰੀਵਾਲ ਪੈਸੇ ਖਾਂਦੇ ਹਨ, ਸਿਸੋਦੀਆ ਪੈਸੇ ਖਾਂਦੇ ਹਨ, ਰਾਘਵ ਚੱਢਾ 5 ਸਟਾਰ ਹੋਟਲ ਵਿੱਚ ਜਾਂਦਾ ਹੈ। ਇਹ ਕੋਈ ਸਬੂਤ ਨਹੀਂ ਹੈ ਤੇ ਰਾਜੇਵਾਲ ਸਾਹਿਬ ਭੋਲੇ-ਭਾਲੇ ਇਨਸਾਨ ਹਨ, ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।”
ਇਹ ਵੀ ਪੜ੍ਹੋ : ਯੂਪੀ ਚੋਣਾਂ ‘ਚ ਅਖਿਲੇਸ਼ ਦੀ ਸਪਾ ਨਾਲ ਮਿਲਕੇ ਚੋਣਾਂ ਲੜੇਗੀ ਸ਼ਰਦ ਪਵਾਰ ਤੇ ਮਮਤਾ ਬੈਨਰਜੀ ਦੀ ਪਾਰਟੀ
ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ ਭਾਰਤ ਦੇ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੰਜਾਬ, ਗੋਆ ਅਤੇ ਉਤਰਾਖੰਡ ਵਿੱਚ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ। 14 ਫਰਵਰੀ ਨੂੰ ਪੰਜਾਬ, ਗੋਆ ਅਤੇ ਉਤਰਾਖੰਡ ਵਿੱਚ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: