ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਸਰਕਾਰ ‘ਤੇ ਹਮਲੇ ਕਰ ਰਹੇ ਹਨ।
ਵੀਰਵਾਰ ਨੂੰ ਪੰਜਾਬ ਦੇ ਮੁਕਤਸਰ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਪੰਜਾਬ ਸਰਕਾਰ ਨੂੰ ਨੌਟਾਂਕੀਬਾਜ਼ ਕਿਹਾ ਹੈ। ਉਨ੍ਹਾਂ ਕਿਹਾ, ‘ਜਦੋਂ ਕਾਂਗਰਸ ਨੂੰ ਲੱਗ ਰਿਹਾ ਸੀ ਕਿ ਕੈਪਟਨ ਸਾਹਿਬ ਹਾਰ ਜਾਣਗੇ ਤਾਂ ਤਿੰਨ ਮਹੀਨੇ ਪਹਿਲਾਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਹੁਣ ਚੰਨੀ ਸਾਹਿਬ ਨਿੱਤ ਨਵੇਂ ਐਲਾਨ ਕਰਦੇ ਹਨ। ਇੱਕ ਗੱਲ ਤਾਂ ਪੱਕੀ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਅਸੀਂ ਅੱਜ ਤੱਕ ਇਸ ਤੋਂ ਵੱਡਾ ਨੌਟਾਂਕੀਬਾਜ਼ ਅਤੇ ਡਰਾਮੇਬਾਜ਼ ਸਰਕਾਰ ਨਹੀਂ ਦੇਖੀ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ, ‘ਕੁੱਝ ਦਿਨ ਪਹਿਲਾਂ ਹੀ ਮੈਂ ਚੰਨੀ ਸਾਹਿਬ ਦੀ ਇੰਟਰਵਿਊ ਦੇਖ ਰਿਹਾ ਸੀ। ਉਹ ਇੰਟਰਵਿਊ ਵਿੱਚ ਕਹਿੰਦੇ ਹਨ ਕਿ ਮੈਂ 24 ਘੰਟੇ ਜਨਤਾ ਨੂੰ ਮਿਲਦਾ ਰਹਿੰਦਾ ਹਾਂ। ਸਾਰਾ ਦਿਨ ਲੋਕ ਮੇਰੇ ਘਰ ਬੈਠੇ ਰਹਿੰਦੇ ਹਨ। ਮੈਂ ਡਰਾਇੰਗ ਰੂਮ ਵਿੱਚ ਜਾਂਦਾ ਹਾਂ, ਉੱਥੇ ਲੋਕ ਬੈਠੇ ਹਨ। ਮੈਂ ਵਰਾਂਡੇ ਵਿੱਚ ਜਾਂਦਾ ਹਾਂ, ਉੱਥੇ ਲੋਕ ਬੈਠੇ ਹਨ। ਬਾਥਰੂਮ ਵਿੱਚ ਵੀ ਲੋਕ ਮੈਨੂੰ ਮਿਲਦੇ ਰਹਿੰਦੇ ਹਨ। ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਇਤਿਹਾਸ ਵਿੱਚ ਉਹ ਪਹਿਲੇ ਮੁੱਖ ਮੰਤਰੀ ਹੋਣਗੇ ਜੋ ਬਾਥਰੂਮ ਵਿੱਚ ਵੀ ਲੋਕਾਂ ਨੂੰ ਮਿਲਦੇ ਹਨ।
ਇਹ ਵੀ ਪੜ੍ਹੋ : CM ਚੰਨੀ ਸਰਕਾਰ ਦਾ ਕਾਰਜਕਾਲ ਇਸ ਤਾਰੀਖ਼ ਨੂੰ ਹੋ ਰਿਹੈ ਖਤਮ, EC ਨੇ ਕੀਤੇ 3 ਵੱਡੇ ਐਲਾਨ
ਕੇਜਰੀਵਾਲ ਨੇ ਕਿਹਾ, ‘ਪਹਿਲਾਂ ਕੈਪਟਨ ਸਾਹਿਬ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ। ਨਾ ਨੌਕਰੀ ਦਿੱਤੀ, ਨਾ ਕਰਜ਼ਾ ਮੁਆਫ਼ ਕੀਤਾ ਅਤੇ ਨਾ ਹੀ ਸਮਾਰਟ ਫ਼ੋਨ ਦਿੱਤਾ ਗਿਆ। ਹੁਣ ਚੰਨੀ ਸਾਹਿਬ ਨਿੱਤ ਨਵੇਂ ਐਲਾਨ ਕਰ ਰਹੇ ਹਨ। ਪੰਜਾਬ ਦਾ ਭਵਿੱਖ ਕੀ ਹੋਵੇਗਾ? ਮੈਂ ਤੁਹਾਡੇ ਬੱਚਿਆਂ ਲਈ ਸਕੂਲ ਬਣਾਉਣਾ ਚਾਹੁੰਦਾ ਹਾਂ। ਮੈਂ ਜਾਣਦਾ ਹਾਂ ਕਿ ਬਿਜਲੀ ਮੁਫਤ ਕਿਵੇਂ ਕਰਨੀ ਹੈ ਅਤੇ ਹਸਪਤਾਲ ਕਿਵੇਂ ਬਣਾਇਆ ਜਾਣਾ ਹੈ। ਸੂਬੇ ਦੀ ਮੌਜੂਦਾ ਸਰਕਾਰ ਪੰਜਾਬ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ। ਕਾਂਗਰਸ ਅੱਜ ਸਰਕਸ ਬਣ ਗਈ ਹੈ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ।
ਵੀਡੀਓ ਲਈ ਕਲਿੱਕ ਕਰੋ -: