ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਦੀ ਸਿਆਸਤ ‘ਚ ਕਈ ਵੱਡੇ ਉਲਟਫੇਰ ਹੋਏ ਹਨ। ਉੱਥੇ ਹੀ, ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਦੇ ਪੰਜਾਬ ਦੌਰੇ ਵੀ ਚਰਚਾ ਦਾ ਵਿਸ਼ਾ ਰਹੇ ਹਨ। ਪੰਜਾਬ ਵਿੱਚ ਆਪ ਵੱਲੋਂ ਹਾਲੇ ਤੱਕ ਸੀ. ਐੱਮ. ਚਿਹਰਾ ਨਾ ਐਲਾਨਣ ਕਾਰਨ ਪਾਰਟੀ ਦੇ ਸੂਬੇ ਤੋਂ ਇਕ-ਇਕ ਐੱਮ. ਪੀ. ਭਗਵੰਤ ਮਾਨ ਰੁਸੇ ਹੋਏ ਹਨ।
ਮੁੱਖ ਮੰਤਰੀ ਚਿਹਰੇ ਦੇ ਸਸਪੈਂਸ ਵਿਚਕਾਰ ਕੱਲ੍ਹ ਕੇਜਰੀਵਾਲ ਇੱਕ ਵਾਰ ਫਿਰ ਪੰਜਾਬ ਆ ਰਹੇ ਹਨ। ਇਸ ਸਬੰਧੀ ਰਾਘਵ ਚੱਢਾ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਰਾਘਵ ਚੱਢਾ ਨੇ ਟਵੀਟ ਕਰ ਲਿਖਿਆ ਕਿ, “ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਜਲੰਧਰ ਦੇਵੀ ਤਾਲਾਬ ਮੰਦਰ ਆ ਰਹੇ ਹਨ।”
ਇਹ ਵੀ ਪੜ੍ਹੋ : ਵੱਡੀ ਖ਼ੁਸ਼ਖ਼ਬਰੀ! ਯੂ. ਕੇ. ਜਾਣ ਦੀ ਹੁਣ ਖਿੱਚ ਲਓ ਤਿਆਰੀ, ਅੱਜ ਤੋਂ ਮਿਲ ਗਈ ਇਹ ਰਾਹਤ
ਇਸ ਤੋਂ ਪਹਿਲਾ ਜਗਰੂਪ ਸਿੰਘ ਸੇਖਵਾਂ ਦੇ ਵਲੋਂ ਵੀ ਟਵੀਟ ਕਰ ਜਾਣਕਾਰੀ ਦਿੱਤੀ ਗਈ ਸੀ ਕਿ, ‘ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਕੱਲ੍ਹ ਸੇਖਵਾਂ ਪਹੁੰਚ ਰਹੇ ਹਨ।” ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਕੇਜਰੀਵਾਲ ਦੀ ਲੁਧਿਆਣਾ ਫੇਰੀ ਤੋਂ ਬਾਅਦ ਮੁੜ ਸਿਆਸਤ ਤੋਂ ਦੂਰੀ ਬਣਾ ਕਿ ਬੈਠੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਨਾਲ ਨਜ਼ਰ ਆਉਣਗੇ ਜਾਂ ਨਹੀਂ। ਪਿਛਲੇ ਦਿਨੀਂ ਲਖੀਮਪੁਰ ਘਟਨਾ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦਾ ਵਫਦ ਯੂ. ਪੀ. ਪਹੁੰਚਿਆ ਸੀ ਪਰ ਉਸ ਵਿੱਚ ਭਗਵੰਤ ਮਾਨ ਨੂੰ ਛੱਡ ਕੇ ਸਾਰੇ ਵੱਡੇ ਆਪ ਆਗੂ ਮੌਜੂਦ ਸਨ, ਜਿਸ ਤੋਂ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਭਗਵੰਤ ਮਾਨ ਅਜੇ ਵੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਗੌਰਤਲਬ ਹੈ ਕਿ ਭਗਵੰਤ ਮਾਨ ਸੰਗਰੂਰ ਤੋਂ ਐੱਮ. ਪੀ. ਹਨ ਅਤੇ ਉਹ ਪੰਜਾਬ ਵਿਚ ਪਾਰਟੀ ਦੇ ਇਕੋ-ਇਕ ਸੰਸਦ ਮੈਂਬਰ ਹਨ।
ਇਹ ਵੀ ਦੇਖੋ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food