ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਹੀ ਪੰਜਾਬ ‘ਚ ਸਿਆਸੀ ਹਲਚਲ ਵੀ ਤੇਜ਼ ਹੋ ਰਹੀ ਹੈ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਅੱਜ ਪੰਜਾਬ ਦੌਰੇ ‘ਤੇ ਹਨ। ਇਸ ਦੌਰਾਨ ਕੇਜਰੀਵਾਲ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ CM ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ।
ਸ਼ਨੀਵਾਰ ਨੂੰ ਆਪ ਕਨਵੀਨਰ ਕੇਜਰੀਵਾਲ ਆਪਣੇ ਨਾਲ ਦਿੱਲੀ ਤੋਂ ਜ਼ੀਰੋ ਬਿਜਲੀ ਬਿੱਲਾਂ ਦੀਆਂ ਪੰਡਾਂ ਨਾਲ ਲੈ ਕੇ ਪਹੁੰਚੇ ਅਤੇ ਸੀ. ਐੱਮ. ਚੰਨੀ ਨੂੰ ਇਸ ‘ਤੇ ਚੁਣੌਤੀ ਦਿੱਤੀ ਹੈ, ਜਿਸ ਨਾਲ ਪੰਜਾਬ ਵਿੱਚ ਸਿਆਸਤ ਕਾਫੀ ਗਰਮਾਉਣ ਵਾਲੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦਾ ਵੱਡਾ ਫ਼ੈਸਲਾ, 29 ਨਵੰਬਰ ਨੂੰ ਸੰਸਦ ਵੱਲ ਕੀਤਾ ਜਾਣ ਵਾਲਾ ਟਰੈਕਟਰ ਮਾਰਚ ਕੀਤਾ ਮੁਲਤਵੀ
ਕੇਜਰੀਵਾਲ ਨੇ ਕਿਹਾ, ”ਦਿੱਲੀ ਵਿੱਚ 35 ਲੱਖ ਲੋਕਾਂ ਦੇ ਬਿਜਲੀ ਦੇ ਬਿੱਲ ਪਿਛਲੇ ਮਹੀਨੇ ਜ਼ੀਰੋ ਆਏ ਹਨ, ਮੈਂ ਸਬੂਤ ਦੇ ਤੌਰ ‘ਤੇ ਇੱਕ ਲੱਖ ਲੋਕਾਂ ਦੇ ਬਿੱਲ ਆਪਣੇ ਨਾਲ ਲੈ ਕੇ ਆਇਆ ਹਾਂ।” ਕੇਜਰੀਵਾਲ ਨੇ ਕਿਹਾ ਕਿ ਇਹ ਸਾਰੇ ਬਿੱਲ ਚੰਨੀ ਸਾਬ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ 50 ਲੱਖ ਲੋਕਾਂ ‘ਚੋਂ 35 ਲੱਖ ਦੇ ਬਿੱਲ ਜ਼ੀਰੋ ਹਨ, ਤੁਸੀ ਪੰਜਾਬ ਦੇ 1000 ਲੋਕਾਂ ਦੇ ਬਿੱਲ ਹੀ ਦਿਖਾ ਦਿਓ। ਕੇਜਰੀਵਾਲ ਨੇ ਤੰਜ ਕਸਦਿਆਂ ਕਿਹਾ ਕਿ ਉਹ ਬਿੱਲ ਨਾ ਦਿਖਾ ਦੇਣਾ ਜਿਨ੍ਹਾਂ ਦੀਆਂ 200 ਯੂਨਿਟਾਂ ਮੁਆਫ ਹਨ ਕਿਉਂਕਿ ਉਹ ਤਾਂ ਪਹਿਲਾ ਤੋਂ ਹੀ ਚੱਲ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਨਹੀਂ ਤਾਂ ਸਾਰਾ ਪੰਜਾਬ ਮੰਨੇਗਾ ਕਿ ਤੁਸੀਂ ਝੂਠ ਬੋਲ ਰਹੇ ਹੋ। ਇਸ ਦੌਰਾਨ ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਜੇ ਮਹਿੰਗੀ ਬਿਜਲੀ ਚਾਹੀਦੀ ਹੈ ਤਾਂ ਕਾਂਗਰਸ ਨੂੰ ਵੋਟ ਪਾ ਦਿਓ ਜੇ ਜ਼ੀਰੋ ਬਿੱਲ ਚਾਹੀਦਾ ਹੈ ਤਾਂ ਝਾੜੂ ‘ਤੇ ਮੋਹਰ ਲਗਾ ਦਿਓ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜ਼ 7-8 ਘੰਟੇ ਬਿਜਲੀ ਕੱਟ ਲੱਗ ਰਹੇ ਹਨ, ਜਦੋਂ ਕਿ ਦਿੱਲੀ ਵਿੱਚ ਅਸੀਂ 24 ਘੰਟੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੇ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: