ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਮਾਨ ਨੇ ਆਪਣੀ ਖੁਸ਼ੀ ਸਾਂਝੀ ਕਰ ਰਹੇ ਹਨ ਅਤੇ ਕਈ ਅਹਿਮ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਵੀ ਕਰ ਰਹੇ ਹਨ।

ਮੁੱਖ ਮੰਤਰੀ ਉਮੀਦਵਾਰ ਦੇ ਐਲਾਨ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਇੰਟਰਵਿਊ ‘ਚ ਕਿਹਾ ਕਿ, “ਪਾਰਟੀ ਨੇ ਮੇਰੇ ‘ਤੇ ਵਿਸ਼ਵਾਸ ਕੀਤਾ ਅਤੇ ਮੈਨੂੰ ਇਸ ਫਰਜ਼ ਨੂੰ ਨਿਭਾਉਣ ਦੇ ਯੋਗ ਸਮਝਿਆ। ਅੱਜ ਤੋਂ ਬਾਅਦ ਤਾੜੀਆਂ ਵੀ ਮੇਰੀਆਂ ਅਤੇ ਗਾਲ੍ਹਾਂ ਵੀ ਮੇਰੀਆਂ। ਅਸੀਂ ਇੱਕ ਟੀਮ ਬਣ ਕੇ ਕੰਮ ਕਰਾਂਗੇ ਅਤੇ ਜਿੱਤਾਂਗੇ। ਸਾਡਾ ਮਕਸਦ ਪੰਜਾਬ ਨੂੰ ਦੁਬਾਰਾ ਪੁਰਾਣਾ ਪੰਜਾਬ ਬਣਾਉਣਾ ਹੈ।” ਉਨ੍ਹਾਂ ਕਿਹਾ, “ਅਸੀਂ ਅਜਿਹਾ ਪੰਜਾਬ ਚਾਹੁੰਦੇ ਹਾਂ ਜਿੱਥੇ ਕੋਈ ਧਰਨਾ ਨਾ ਹੋਵੇ, ਜਿੱਥੇ ਕਿਸੇ ਬੇਰੁਜ਼ਗਾਰ ਨੂੰ ਖੁਦਕੁਸ਼ੀ ਨਾ ਕਰਨੀ ਪਵੇ, ਜਿੱਥੇ ਕਿਸੇ ਔਰਤ ਦੀ ਇੱਜ਼ਤ ਨਾਲ ਖਿਲਵਾੜ ਨਾ ਹੋਵੇ। ਅਸੀਂ ਪਹਿਲਾਂ ਵਰਗਾ ਪੰਜਾਬ ਚਾਹੁੰਦੇ ਹਾਂ।”
ਇਹ ਵੀ ਪੜ੍ਹੋ : ਪੰਜਾਬ ਮਗਰੋਂ ਹੁਣ ਗੋਆ CM ਫੇਸ ਦਾ ਐਲਾਨ ਕਰੇਗੀ AAP, ਭਲਕੇ ਪਣਜੀ ‘ਚ ਐਲਾਨ ਕਰਨਗੇ ਕੇਜਰੀਵਾਲ
ਇਹ ਪੁੱਛੇ ਜਾਣ ‘ਤੇ ਕਿ ਵਿਰੋਧੀ ਤੁਹਾਡੇ ‘ਤੇ ਨਸ਼ਾ ਕਰਨ ਦੇ ਦੋਸ਼ ਲਗਾ ਰਹੇ ਹਨ, ਭਗਵੰਤ ਮਾਨ ਨੇ ਕਿਹਾ, “ਮੈਂ ਪਹਿਲਾਂ ਵੀ ਇਸ ਦੋਸ਼ ਦਾ ਸਾਹਮਣਾ ਕਰ ਚੁੱਕਾ ਹਾਂ ਅਤੇ ਜਨਤਾ ਨੇ ਇਸ ‘ਤੇ ਮੋਹਰ ਵੀ ਲਗਾਈ ਹੈ। ਵਿਰੋਧੀਆਂ ਕੋਲ ਮੇਰੇ ਖਿਲਾਫ ਬੋਲਣ ਲਈ ਕੁੱਝ ਨਹੀਂ ਹੈ। ਕੋਈ ਵੀ ਮੇਰੇ ‘ਤੇ ਦੋਸ਼ ਨਹੀਂ ਲਗਾ ਸਕਦਾ। ਭ੍ਰਿਸ਼ਟਾਚਾਰ, ਮੇਰਾ ਅਕਸ ਸਾਫ਼-ਸੁਥਰਾ ਹੈ, ਮੈਂ ਅੱਜ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹਾਂ। ਵਿਰੋਧੀ 11 ਸਾਲਾਂ ਤੋਂ ਮੇਰੇ ‘ਤੇ ਇਹ ਦੋਸ਼ ਲਗਾ ਰਹੇ ਹਨ, ਪਰ ਜਨਤਾ ਨੇ ਮੈਨੂੰ ਸਵੀਕਾਰ ਕੀਤਾ ਹੈ, ਇਸ ਦੌਰਾਨ ਮੈਨੂੰ ਵੱਡੀ ਜਿੱਤ ਵੀ ਮਿਲੀ ਹੈ। ਲੋਕ ਸਭਾ ਵਿੱਚ ਮੇਰਾ ਪ੍ਰਦਰਸ਼ਨ ਸਭ ਤੋਂ ਵਧੀਆ ਹੈ। ਪੰਜਾਬ ਵਿੱਚ ਮੈਂ ਰਾਤ 10 ਵਜੇ ਤੱਕ ਰੈਲੀਆਂ ਕਰਦਾ ਰਹਿੰਦਾ ਹਾਂ। ਇਹ ਸਭ ਮੇਰੇ ‘ਤੇ ਬੇਬੁਨਿਆਦ ਦੋਸ਼ ਹਨ।”
ਵੀਡੀਓ ਲਈ ਕਲਿੱਕ ਕਰੋ -:

Mix Vegetables Recipe | Mix Veg Restaurant Style Mix Veg | Shorts Video
