ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਸੋਮਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜ਼ਿਆਂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ, ਜਦਕਿ ਭਾਜਪਾ ਦੂਜੇ ਨੰਬਰ ‘ਤੇ ਹੈ।
ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਨੇ ਇਸ ਜਿੱਤ ਨੂੰ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਚੋਣਾਂ ਦਾ ‘ਟ੍ਰੇਲਰ’ ਦੱਸਿਆ ਹੈ। ਨਗਰ ਨਿਗਮ ਦੀਆਂ 35 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 14, ਭਾਜਪਾ ਨੇ 12, ਕਾਂਗਰਸ ਨੇ 8 ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੀਟ ‘ਤੇ ਜਿੱਤ ਦਰਜ ਕੀਤੀ ਹੈ। ‘ਆਪ’ ਆਗੂ ਰਾਘਵ ਚੱਢਾ ਨੇ ਕਿਹਾ, “ਚੰਡੀਗੜ੍ਹ ਚੋਣਾਂ ਟ੍ਰੇਲਰ ਹਨ, ਪੰਜਾਬ ਪੂਰੀ ਫਿਲਮ ਹੋਵੇਗੀ। ਚੰਡੀਗੜ੍ਹ ਦਾ ਮੂਡ ਪੰਜਾਬ ਦਾ ਮੂਡ ਹੈ। ਹਰ ਕੋਈ ‘ਆਪ’ ਨੂੰ ਵੋਟ ਪਾ ਰਿਹਾ ਹੈ। ਸ਼ੁਰੂਆਤੀ ਰੁਝਾਨ ਸਾਬਿਤ ਕਰਦੇ ਹਨ ਕਿ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਹੈ।”
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਚੱਲਿਆ ‘ਆਪ’ ਦਾ ਝਾੜੂ, CM ਕੇਜਰੀਵਾਲ ਬੋਲੇ – ‘ਪੰਜਾਬ ਬਦਲਾਅ ਲਈ ਤਿਆਰ’
ਚੱਢਾ ਨੇ ਕਿਹਾ, ”ਬੀਜੇਪੀ ਅਤੇ ਕਾਂਗਰਸ ਦੋਵਾਂ ਨੇ ਪਿਛਲੇ 12-13 ਸਾਲਾਂ ਤੋਂ ਇਨ੍ਹਾਂ ਸੀਟਾਂ ‘ਤੇ ਕਬਜ਼ਾ ਕੀਤਾ ਹੋਇਆ ਸੀ। ਹਾਲਾਂਕਿ ਇਸ ਵਾਰ ਲੋਕਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਬਦਲਾਅ ਚਾਹੁੰਦੇ ਸਨ। ਭਾਜਪਾ ਦੇ ਗੜ੍ਹ ਮੰਨੇ ਜਾਂਦੇ ਖੇਤਰਾਂ ਵਿੱਚ ਪਾਰਟੀ ਦੀ ਲੀਡਰਸ਼ਿਪ ‘ਤੇ ਬੋਲਦਿਆਂ, ਉਨ੍ਹਾਂ ਕਿਹਾ, “ਇਹ ਕੇਜਰੀਵਾਲ ਦੇ ਸ਼ਾਸਨ ਮਾਡਲ ਦੀ ਸਪੱਸ਼ਟ ਜਿੱਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਚੰਡੀਗੜ੍ਹ ਦੇ ਲੋਕ ਬਦਲਾਅ ਦੀ ਮੰਗ ਕਰ ਰਹੇ ਸਨ ਅਤੇ ਪੰਜਾਬ ਦੇ ਲੋਕ ਵੀ ਬਦਲਾਅ ਚਾਹੁੰਦੇ ਹਨ। ਭਾਜਪਾ ਨੂੰ ਵੱਡਾ ਝਟਕਾ ਦਿੰਦਿਆਂ ਆਪ’ ਉਮੀਦਵਾਰਾਂ ਨੇ BJP ਦੇ ਦੋਵੇਂ ਮੇਅਰ ਰਵੀਕਾਂਤ ਸ਼ਰਮਾ ਅਤੇ ਦਵੇਸ਼ ਮੌਦਗਿਲ ਨੂੰ ਹਰਾ ਦਿੱਤਾ ਹੈ। ਹਾਲਾਂਕਿ ‘ਆਪ’ ਦੀ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਚੰਦਰ ਮੁਖੀ ਸ਼ਰਮਾ ਵੀ ਚੋਣ ਹਾਰ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: