ਦਿੱਲੀ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ‘ਚ ਕਮੀ ਨੂੰ ਦੇਖਦੇ ਹੋਏ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੋਰੋਨਾ Positivity (ਸਕਰਾਤਮਕ ਦਰ) ਰੇਟ 22 ਤੋਂ 23 ਫੀਸਦੀ ਤੋਂ ਘੱਟ ਕੇ 17-18 ਫੀਸਦੀ ਉੱਤੇ ਆ ਗਈ ਹੈ। ਇਸ ਤੋਂ ਸਪੱਸ਼ਟ ਹੈ ਕਿ ਰਾਜ ਵਿੱਚ ਸੰਕਰਮਿਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ।
ਸਤਯੇਂਦਰ ਜੈਨ ਨੇ ਇਹ ਵੀ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਘੱਟ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਰਾਜਧਾਨੀ ਵਿੱਚ ਕੋਰੋਨਾ ਦਾ ਪੀਕ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ 19 ਜਨਵਰੀ ਨੂੰ ਵੀ ਸਿਹਤ ਮੰਤਰੀ ਨੇ ਕਿਹਾ ਸੀ ਕਿ ਰਾਜਧਾਨੀ ਦੀ ਸਕਰਾਤਮਕ ਦਰ 30 ਫੀਸਦੀ ਤੋਂ ਘਟ ਕੇ 22 ਤੋਂ 23 ਫੀਸਦੀ ਉੱਤੇ ਆ ਗਈ ਹੈ। ਜੈਨ ਨੇ ਕਿਹਾ ਸੀ ਕਿ ਰਾਜਧਾਨੀ ਇਸ ਵਾਰ ਕੋਰੋਨਾ ਦੀ ਤੀਜੀ ਲਹਿਰ ਲਈ ਪੂਰੀ ਤਰ੍ਹਾਂ ਤੋਂ ਤਿਆਰ ਸੀ। ਇੱਥੇ ਪੀੜਤਾਂ ਲਈ ਬੈੱਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਦੂਜੇ ਸੂਬਿਆਂ ਨਾਲੋਂ ਸਾਡੇ ਇੱਥੇ ਜ਼ਿਆਦਾ ਟੈਸਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਦੂਜੇ ਰਾਜਾਂ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਟੈਸਟ ਕੀਤੇ ਗਏ ਹਨ।
ਇਹ ਵੀ ਪੜ੍ਹੋ : Breaking : ਹਰਭਜਨ ਸਿੰਘ ਨੂੰ ਹੋਇਆ ਕੋਰੋਨਾ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ
ਮਾਮਲਿਆਂ ਵਿੱਚ ਕਮੀ ਤੋਂ ਬਾਅਦ ਪਾਬੰਦੀਆਂ ਵਿੱਚ ਢਿੱਲ
ਉੱਥੇ ਹੀ ਦੂਜੇ ਪਾਸੇ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਵਿੱਚ ਕਮੀ ਤੋਂ ਬਾਅਦ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਇਸ ਸਬੰਧ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਵੀਕਐਂਡ ਕਰਫਿਊ ਖਤਮ ਕਰਨ ਅਤੇ ਦੁਕਾਨਾਂ ਪਹਿਲਾਂ ਦੀ ਤਰ੍ਹਾਂ ਖੋਲ੍ਹਣ ਦਾ ਪ੍ਰਸਤਾਵ ਭੇਜਿਆ ਹੈ। ਮੁੱਖ ਮੰਤਰੀ ਨੇ ਦਿੱਲੀ ਵਿੱਚ ਵੀਕਐਂਡ ਕਰਫਿਊ ਨੂੰ ਖਤਮ ਕਰਨ ਲਈ ਉਪ ਰਾਜਪਾਲ ਨੂੰ ਸਿਫਾਰਿਸ਼ ਵੀ ਭੇਜੀ ਹੈ। ਦਿੱਲੀ ਵਿੱਚ ਫਿਲਹਾਲ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿੰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: