ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦੇ ਵਾਅਦੇ ਦਾ ਜ਼ੋਰਾ-ਸ਼ੋਰਾ ਦੇ ਨਾਲ ਪ੍ਰਚਾਰ ਕੀਤਾ ਜਾਂ ਰਿਹਾ ਹੈ। ਬੀਤੀ ਰਾਤ ਆਮ ਆਦਮੀ ਪਾਰਟੀ ਦੀ ਇਸੇ ਚੋਣ ਮੁਹਿੰਮ ਦੌਰਾਨ ਗੋਲੀਆਂ ਚੱਲਣ ਦੀ ਖਬਰ ਵੀ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਮੁਰਾਦਪੁਰਾ ਇਲਾਕੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰਾਂ ਦੇ ਵਿੱਚ ਝੜਪ ਹੋਈ ਹੈ। ਝੜਪ ਦੌਰਾਨ ਮਾਮਲਾ ਪੱਥਰਬਾਜ਼ੀ ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਇੱਥੇ ਗੋਲੀਆਂ ਵੀ ਚੱਲੀਆਂ। ਜਾਣਕਾਰੀ ਦੇ ਅਨੁਸਾਰ ਕਾਂਗਰਸੀ ਨੇਤਾ ਦਾ ਬੇਟਾ ਹਿਮਾਂਸ਼ੂ ਗਿੱਲ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਸ਼ਹੀਦ ਪਾਇਲਟ ਅਭਿਨਵ ਚੌਧਰੀ ਦਾ ਬਾਘਾ ਪੁਰਾਣਾ ਦੇ ਪਿੰਡ ਲੰਗੇਆਣਾ ‘ਚ ਕੀਤਾ ਗਿਆ ਆਦਮ ਕੱਦ ਬੁੱਤ ਸਥਾਪਤ
ਇਸ ਦੇ ਨਾਲ ਹੀ ‘ਆਪ’ ਸਮਰਥਕ ਸੁਖਦੇਵ ਸਿੰਘ ਸੰਧੂ ਵੀ ਪੱਥਰਬਾਜ਼ੀ ਕਾਰਨ ਜ਼ਖਮੀ ਹੋ ਗਏ ਹਨ। ਇਸ ਤੋਂ ਬਾਅਦ ਡੀਐਸਪੀ ਸੁੱਚਾ ਸਿੰਘ ਬੱਲ ਅਤੇ ਐਸਐਚਓ ਇੰਸਪੈਕਟਰ ਜਸਵੰਤ ਸਿੰਘ ਭੱਟੀ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।
ਇਹ ਵੀ ਦੇਖੋ : ਪਿੰਡ ਵਾਲਿਆਂ ਨੇ ਅੱਧੀ ਰਾਤ ਨੂੰ ਕੀਤਾ ਜਾਦੂ-ਟੂਣਾ, ਗੁਰਸਿੱਖ ਕਹਿੰਦਾ ਮੈਂ ਨਹੀਂ ਆਵਾਂਗਾ! ਫੇਰ ਦੇਖੋ ….