ਲੋਕ ਸਭਾ ਚੋਣਾਂ ਵਿਚ ਸੂਬੇ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਚੋਣ ਲੜ ਰਹੇ 5 ਮੰਤਰੀਆਂ ਵਿਚੋਂ 4 ਚੋਣ ਹਾਰ ਗਏ ਜਦੋਂ ਕਿ 3 ਵਿਧਾਇਕਾਂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਜਦੋਂ ਕਿ ਚੋਣ ਮੁਹਿੰਮ ਨੂੰ ਕਾਮਯਾਬ ਬਣਾਉਣ ਵਿਚ ਪਾਰਟੀ ਦੇ ਪ੍ਰਧਾਨ ਤੇ ਸੀਐੱਮ ਭਗਵੰਤ ਮਾਨ ਲਗਭਗ ਮਾਰਚ ਮਹੀਨੇ ਤੋਂ ਲੱਗੇ ਹੋਏ ਸਨ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖੁਦ ਰੋਡ ਸ਼ੋਅ ਤੇ ਜਨਸਭਾਵਾਂ ਕੀਤੀਆਂ। ਕਈ ਵੱਡੇ ਫੈਸਲੇ ਵੀ ਲਏ ਗਏ ਪਰ ਪਾਰਟੀ ਨੂੰ ਮਨ ਮੁਤਾਬਕ ਨਤੀਜੇ ਨਹੀਂ ਮਿਲ ਸਕੇ।
ਚੋਣਾਂ ਹਾਰਨ ਵਾਲਿਆਂ ਵਿਚ ਪਟਿਆਲਾ ਲੋਕ ਸਭਾ ਹਲਕੇ ਤੋਂ ਸਿਹਤ ਮੰਤਰੀ ਬਲਬੀਰ ਸਿੰਘ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਅੰਮ੍ਰਿਤਸਰ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਸ਼ਾਮਲ ਸਨ। ਇਸ ਤੋਂ ਇਲਾਵਾ 3 ਵਿਧਾਇਕ ਅਮਨਦੀਪ ਸਿੰਘ ਸ਼ੈਰੀ ਕਲਸੀ, ਅਸ਼ੋਕ ਪਰਾਸ਼ਰ ਤੇ ਜਗਦੀਪ ਸਿੰਘ ਕਾਕਾ ਬਰਾੜ ਵੀ ਚੋਣ ਹਾਰੇ ਹਨ।
ਪਟਿਆਲਾ ਲੋਕ ਸਭਾ ਸੀਟ ਤੋਂ ਸਿਹਤ ਮੰਤਰੀ ਬਲਬੀਰ ਸਿੰਘ ਦੇ ਚੋਣ ਹਾਰਨ ਦੇ ਕਈ ਕਾਰਨ ਹੈ। ਇਸ ਖੇਤਰ ਅਧੀਨ ਆਉਣ ਵਾਲੀਆਂ ਵਿਧਾਨ ਸਭਾ ਦੇ ਆਪ ਵਿਧਾਇਕਾਂ ਦੇ ਮੰਤਰੀਆਂ ਤੋਂ ਲੋਕ ਖੁਸ਼ ਨਹੀਂ ਸਨ। ਇਸ ਕਾਰਨ ਪਾਰਟੀ ਨੂੰ ਨੁਕਸਾਨ ਝੇਲਣਾ ਪਿਆ ਹੈ। ਮਹਿਲਾਵਾਂ ਨੂੰ ਹਜ਼ਾਰ ਰੁਪਏ ਨਾ ਦੇਣ ਵਾਲੀ ਗਾਰੰਟੀ ਦਾ ਅਸਰ ਵੀ ਦਿਖਿਆ ਹੈ। ਇਸ ਤੋਂ ਇਲਾਵਾ ਇਲਾਕੇ ਵਿਚ ਉਸ ਹਿਸਾਬ ਨਾਲ ਵਿਕਾਸ ਨਹੀਂ ਹੋਇਆ।
ਬਠਿੰਡਾ ਲੋਕ ਸਭਾ ਸੀਟ ਤੋਂ ਗੁਰਮੀਤ ਸਿੰਘ ਖੁੱਡੀਆਂ ਸੂਬਾ ਸਰਕਾਰ ਵਿਚ ਖੇਤੀਬਾੜੀ ਮੰਤਰੀ ਹਨ ਪਰ ਚੋਣਾਂ ਵਿਚ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਿਸਾਨਾਂ ਨੂੰ ਫਸਲਾਂ ਨੂੰ ਹੋਏ ਨੁਕਸਾਨ ਦਾ ਸਹੀ ਮੁਆਵਾਜ਼ ਨਹੀਂ ਮਿਲਿਆ ਸੀ ਜਿਸ ਕਾਰਨ ਕਿਸਾਨ ਨਾਰਾਜ਼ ਚੱਲ ਰਹੇ ਸਨ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਪਾਰਟੀ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦਾ ਦਬਦਬਾ ਉਨ੍ਹਾਂ ਦੇ ਹਲਕੇ ਤੱਕ ਸੀਮਤ ਸੀ। ਦੂਜਾ ਇਸ ਲੋਕ ਸਭਾ ਹਲਕੇ ਦੇ ਆਪ ਦੇ ਵਿਧਾਇਕਾਂ ਦੀ ਕਾਰਗੁਜ਼ਾਰੀ ਵੀ ਵਧੀਆ ਨਹੀਂ ਸੀ।
ਖਡੂਰ ਸਾਹਿਬ ਵਿਚ ਲੋਕ ਸਭਾ ਹਲਕੇ ਵਿਚ ਆਪ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਚੋਣ ਮੈਦਾਨ ਵਿਚ ਸਨ। ਹਲਕੇ ਵਿਚ ਪਾਰਟੀ ਦੀ ਵਜ੍ਹਾ ਹੈ ਕਿ ਪਾਰਟੀ ਦੇ ਉਮੀਦਾਵਰਾਂ ਨੂੰ ਵਿਧਾਇਕਾਂ ਦਾ ਸਾਥ ਨਹੀਂ ਮਿਲਿਆ। ਢਾਈ ਸਾਲ ਵਿਚ ਪਾਰਟੀ ਪੰਥਕ ਮੁੱਦਿਆਂ ‘ਤੇ ਕੁਝ ਨਹੀਂ ਕਰ ਸਕਦੀ ਜਿਸ ਵਜ੍ਹਾ ਨਾਲ ਪਾਰਟੀ ਨੂੰ ਨੁਕਸਾਨ ਹੋਇਆ। ਗੁਰਦਾਸਪੁਰ ਲੋਕ ਸਭਾ ਸੀਟ ਤੋਂ ‘ਆਪ’ ਨੇ ਬਟਾਲਾ ਦਾ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੂੰ ਉਮੀਦਵਾਰ ਬਣਾਇਆ ਸੀ। ਇਸ ਲੋਕ ਸਭਾ ਹਲਕੇ ਵਿਚ ਕਾਂਗਰਸ ਕਾਫੀ ਮਜ਼ਬੂਤ ਹੈ। 5 ਵਿਧਾਨ ਸਭਾ ਸੀਟਾਂ ‘ਤੇ ਕਾਂਗਰਸ ਦਾ ਕਬਜ਼ਾ ਹੈ।
ਇਹ ਵੀ ਪੜ੍ਹੋ : I.N.D.I.A ਗਠਜੋੜ ਦੀ ਬੈਠਕ ਸ਼ੁਰੂ, ਰਾਹੁਲ-ਪ੍ਰਿਯੰਕਾ, ਅਖਿਲੇਸ਼, ਤੇਜਸਵੀ ਸਣੇ ਕਈ ਨੇਤਾ ਮੌਜੂਦ
ਇਸੇ ਤਰ੍ਹਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਵਿਚ ‘ਆਪ’ ਨੇ ਮੁਕਤਸਰ ਦੇ ਵਿਧਾਇਕ ਨੂੰ ਜਗਦੀਪ ਸਿੰਘ ਕਾਕਾ ਬਰਾੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਇਥੇ ਰਾਏ ਸਿੱਖ ਬਿਰਾਦਰੀ ਦਾ ਫਾਇਦਾ ਕਾਂਗਰਸ ਨੂੰ ਮਿਲਿਆ। ਪਾਰਟੀ ਖਿਲਾਫ ਨਾਰਾਜ਼ਗੀ ਦਾ ਵੀ ਕਾਕਾ ਬਰਾੜ ਨੂੰ ਨੁਕਸਾਨ ਹੋਇਆ। ਲੁਧਿਆਣਾ ਤੋਂ ‘ਆਪ’ ਨੇ ਵਿਧਾਇਕ ਅਸ਼ੋਕ ਪਰਾਸ਼ਰ ਨੂੰ ਮੈਦਾਨ ਵਿਚ ਉਤਾਰਿਆ ਸੀ। ਉਨ੍ਹਾਂ ਨੂੰ ਆਖਰੀ ਸਮੇਂ ਵਿਚ ਟਿਕਟ ਦਿੱਤੀ ਗਈ ਸੀ। ਸਾਰੇ ਵਿਧਾਇਕਾਂ ਦਾ ਸਮਰਥਨ ਉਸ ਹਿਸਾਬ ਨਾਲ ਨਹੀਂ ਮਿਲਿਆ। ਇਸ ਤੋਂ ਇਲਾਵਾ ਕਾਂਗਰਸ ਦੇ ਰਾਹੁਲ ਗਾਂਧੀ ਤੇ ਭਾਜਪਾ ਨੇਤਾ ਅਮਿਤ ਸ਼ਾਹ ਦੀ ਰੈਲੀ ਨਾਲ ਕਾਫੀ ਸਮੀਕਰਣ ਬਦਲੇ।