Accidentally reached the : ਅੰਮ੍ਰਿਤਸਰ : ਭਾਰਤ ਤੋਂ ਗਲਤੀ ਨਾਲ ਪਾਕਿਸਤਾਨ ਜਾਣ ਵਾਲਿਆਂ ਨਾਲ ਕੋਈ ਵਧੀਆ ਸਲੂਕ ਨਹੀਂ ਕੀਤਾ ਜਾਂਦਾ ਪਰ ਉੱਤਰ ਪ੍ਰਦੇਸ਼ ਦੇ ਨਿਵਾਸੀ ਪਨਵਾਸੀ ਲਾਲ ਦੀ ਕਿਸਮਤ ਚੰਗੀ ਨਿਕਲੀ ਜਿਸ ਨੂੰ ਪਾਕਿ ਰੇਂਜਰਸ ਨੇ ਵਾਹਗਾ-ਅਟਾਰੀ ਸਰਹੱਦ ‘ਤੇ ਬੀ. ਐੱਸ. ਐੱਫ. ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਨਵਾਸੀ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਅੰਦਰ ਦਖਲ ਹੋ ਗਿਆ ਸੀ। ਪਾਕਿਸਤਾਨ ਨੇ ਭਾਰਤ ਨਾਲ ਹੋਏ ਸਮਝੌਤੇ ਤਹਿਤ ਇਸ ਭਾਰਤੀ ਬੰਦੀ ਨੂੰ ਮੰਗਲਵਾਰ ਦੀ ਦੇਰ ਸ਼ਾਮ ਵਾਪਸ ਕਰ ਦਿੱਤਾ। ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜਿਲ੍ਹੇ ਦੇ ਥਾਣਾ ਕਟੜਾ ਦੇ ਪਿੰਡ ਹਰੀਜਨ ਬਸਤੀ ਚਾਵਕਾ ਘਾਟ ਨਿਵਾਸੀ ਪਨਵਾਸੀ ਲਾਲ ਪੁੱਤਰ ਘਨ੍ਹਈਆ ਲਾਲ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਭੇਜਿਆ ਗਿਆ।
ਲਗਭਗ 35 ਸਾਲ ਇਹ ਕੈਦੀ ਗਲਤੀ ਨਾਲ ਸਰਹੱਦ ਪਾਰ ਕਰਕੇ ਗੁਆਂਢੀ ਦੇਸ਼ ‘ਚ ਪਹੁੰਚ ਗਿਆ ਸੀ, ਜਿਸ ਨੂੰ ਪਾਕਿਸਤਾਨ ਦੀ ਅਦਾਲਤ ਨੇ ਸਜ਼ਾ ਸੁਣਾਈਸੀ। ਪਨਵਾਸੀ ਲਾਲ ਨੂੰ ਨਾਰਾਇਣਗੜ੍ਹ ਦੇ ਕਮਿਊਨਿਟੀ ਹੈਲਥ ਸੈਂਟਰ ‘ਚ ਰੱਖਿਆ ਗਿਆ ਹੈ ਜਿਥੇ ਉਸ ਦਾ ਅੱਜ ਕੋਵਿਡ-19 ਸੈਂਪਲ ਲਿਆ ਜਾਵੇਗਾ। ਪੰਜਾਬ ਦੇ ਕਿਸਾਨ ਸਰਬਜੀਤ ਨਾਲ ਪਾਕਿਸਤਾਨ ਨੇ ਧੋਖਾ ਕੀਤਾ ਸੀ। ਪਾਕਿਸਤਾਨ ਨੇ ਸਰਬਜੀਤ ਨੂੰ ਅੱਤਵਾਦ ਦੇ ਝੂਠੇ ਦੋਸ਼ਾਂ ‘ਚ ਜੇਲ੍ਹ ‘ਚ ਬੰਦ ਕੀਤਾ ਸੀ। ਉਹ ਗਲਤੀ ਨਾਲ 30 ਅਗਸਤ 1990 ਨੂੰ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਿਆ ਸੀ। ਪਾਕਿਸਤਾਨ ਦੀ ਇੱਕ ਸਥਾਨਕ ਅਦਾਲਤ ਨੇ ਸਾਲ 1991 ‘ਚ ਉਨ੍ਹਾਂ ਨੂੰ ਫੈਸਲਾਬਾਦ ਤੇ ਲਾਹੌਰ ‘ਚ ਬੰਬ ਹਮਲਿਆਂ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਸਜ਼ਾ ਨੂੰ ਸੁਪਰੀਮ ਕੋਰਟ ਸਮੇਤ ਉਪਰੀਆਂ ਅਦਾਲਤਾਂ ਨੇ ਉਂਝ ਹੀ ਬਰਕਰਾਰ ਰੱਖਿਆ ਸੀ।
ਬੰਬ ਹਮਲਿਆਂ ਨੂੰ ਲੈ ਕੇ ਸਰਬਜੀਤ ਖਿਲਾਫ ਕੋਈ ਠੋਸ ਸਬੂਤ ਨਹੀਂ ਸਨ ਇਸ ਲਈ ਜੁਰਮ ਕਬੂਲਣ ਲਈ ਉਸ ਨੂੰ ਵਾਰ-ਵਾਰ ਤਸੀਹੇ ਦਿੱਤੇ ਜਾਂਦੇ ਸਨ। ਹਾਲਾਂਕਿ ਦਾਖਲ ਕੀਤੀਆਂ ਗਈਆਂ ਪਟੀਸ਼ਨਾਂ ਤੋਂ ਬਾਅਦ ਉਸ ਦੀ ਮੌਤ ਦੀ ਸਜ਼ਾ ਵਾਰ-ਵਾਰ ਟਾਲੀ ਜਾਂਦੀ ਰਹੀ। ਇਸ ਤਰ੍ਹਾਂ ਪਾਕਿਸਤਾਨ ਵੱਲੋਂ ਕੀਤੀ ਗਈ ਨਾਇਨਸਾਫੀ ਕਾਰਨ ਸਰਬਜੀਤ ਨੂੰ ਆਪਣੀ ਜਾਨ ਗੁਆਉਣੀ ਪਈ। ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਆਪਣੇ ਭਰਾ ਨੂੰ ਛੁਡਾਉਣ ਲਈ ਕਾਫੀ ਜ਼ੋਰ ਲਗਾਇਆ ਪਰ ਕਾਮਯਾਬ ਨਹੀਂ ਹੋ ਸਕੀ।