ਕਹਿੰਦੇ ਹਨ ਜਦੋਂ ਪ੍ਰਮਾਤਮਾ ਮੇਹਰਬਾਨ ਹੁੰਦਾ ਹੈ ਤਾਂ ਕੁਝ ਵੀ ਅਸੰਭਵ ਨਹੀਂ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਕੁੜੀ ਜਿਸ ਦੀ ਆਵਾਜ਼ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦੇ ਬਾਅਦ ਵਾਪਸ ਆ ਗਈ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ, ਲੁਧਿਆਣਾ, ਪਟਿਆਲਾ ਤੇ ਚੰਡੀਗੜ੍ਹ ਦੇ ਹਸਪਤਾਲਾਂ ਵਿਚ ਧੱਕੇ ਖਾਧੇ ਪਰ ਕੁਝ ਹੱਥ-ਪੱਲੇ ਨਹੀਂ ਲੱਗਾ। ਫਿਰ ਆਖਿਰ ਪਰਿਵਾਰ ਨੇ ਇਕ ਦਿਨ ਸੋਚਿਆ ਕਿ ਕਿਉਂ ਨਾ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਜਾਵੇ ਕਿਉਂਕਿ ਉਥੇ ਜਾ ਕੇ ਤਾਂ ਵੱਡੇ ਤੋਂ ਵੱਡਾ ਦੁੱਖ ਵੀ ਦੂਰ ਹੋ ਜਾਂਦਾ ਹੈ।
ਪਰਿਵਾਰ ਨਾਲ ਵੀ ਅਜਿਹਾ ਹੀ ਕ੍ਰਿਸ਼ਮਾ ਹੋਇਆ। ਲੜਕੀ ਤੇ ਉਸ ਦੇ ਪਰਿਵਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਜਾ ਕੇ ਸੇਵਾ ਕੀਤੀ ਗਈ ਤੇ ਉਸ ਸੇਵਾ ਦਾ ਫਲ ਵੀ ਪਰਿਵਾਰ ਨੂੰ ਮਿਲਿਆ ਤੇ ਲੜਕੀ ਦੀ ਆਵਾਜ਼ ਵਾਪਸ ਆ ਗਈ।
ਇਹ ਵੀ ਪੜ੍ਹੋ : ਅਯੁੱਧਿਆ ਦੇ ਰਾਮ ਮੰਦਰ ‘ਚ ਸੋਨੇ ਦੀ ਅਨੋਖੀ ਰਾਮਾਇਣ ਦੇ ਹੋਣਗੇ ਦਰਸ਼ਨ, ਡੇਢ ਕੁਇੰਟਲ ਏ ਭਾਰ
ਲੜਕੀ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਫਰਵਰੀ 2024 ਦੀ ਰਾਤ ਮੇਰੀ ਧੀ ਲਵਪ੍ਰੀਤ ਕੌਰ ਜਿਸ ਨੇ ਕਿ ਬੀਐੱਸ ਸੀ ਨਰਸਿੰਗ ਦੀ ਪੜ੍ਹਾਈ ਕੀਤੀ ਹੋਈ ਹੈ, ਰੋਟੀ ਖਾ ਕੇ ਸੁੱਤੀ ਤੇ ਜਦੋਂ ਸਵੇਰੇ ਉਠੀ ਤਾਂ ਉਸ ਦੀ ਆਵਾਜ਼ ਨਹੀਂ ਸੀ, ਜਿਸ ਕਾਰਨ ਪੂਰਾ ਪਰਿਵਾਰ ਬਹੁਤ ਹੀ ਪ੍ਰੇਸ਼ਾਨ ਹੋ ਗਿਆ। ਲਵਪ੍ਰੀਤ ਆਪਣੇ ਵੱਲੋਂ ਬੋਲਣ ਦੀ ਕੋਸ਼ਿਸ਼ ਕਰਦੀ ਸੀ ਪਰ ਉਸ ਕੋਲੋਂ ਕੁਝ ਬੋਲਿਆ ਨਹੀਂ ਜਾਂਦਾ ਸੀ। ਲੜਕੀ ਦੇ ਪਿਤਾ ਤੇ ਚਾਚਾ ਪੁਲਿਸ ਮੁਲਾਜ਼ਮ ਹਨ। ਲੜਕੀ ਵੱਲੋਂ ਪਰਿਵਾਰ ਸਣੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਅਰਦਾਸ ਕਰਨ ਤੋਂ ਬਾਅਦ ਤੇ ਕੜ੍ਹਾਹ ਪ੍ਰਸਾਦ ਖਾਣ ਤੋਂ ਬਾਅਦ ਕੁੜੀ ਦੀ ਆਵਾਜ਼ ਵਾਪਸ ਆ ਗਈ ਤੇ ਉਹ ਬੋਲਣ ਲੱਗ ਪਈ।
ਵੀਡੀਓ ਲਈ ਕਲਿੱਕ ਕਰੋ -: