Akali Dal bomb : ਮੁਕਤਸਰ : ਖੇਤੀ ਬਿੱਲ ਨੂੰ ਲੈ ਕੇ ਦੇਸ਼ ਭਰ ‘ਚ ਜਾਰੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਅੱਜ ਕੇਂਦਰ ਦੀ ਮੋਦੀ ਸਰਕਾਰ ‘ਤੇ ਉਸ ਨੂੰ ਹੀ ਸਮਰਥਨ ਦੇਣ ਵਾਲੇ ਦਲ ਨੇ ਖੂਬ ਹਮਲਾ ਕੀਤਾ। SAD ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁਕਤਸਰ ‘ਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਅਕਾਲੀਆਂ ਦੇ ਇੱਕ ਬੰਬ ਨੇ ਮੋਦੀ ਨੂੰ ਹਿਲਾ ਦਿੱਤਾ।’
ਸੁਖਬੀਰ ਬਾਦਲ ਨੇ ਕਿਹਾ ਕਿ ਤੁਹਾਨੂੰ ਯਾਦ ਹੈ ਜਦੋਂ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ ਉਦੋਂ ਜਾਪਾਨ ਦਾ ਬਹੁਤ ਦਬਦਬਾ ਸੀ। ਅਮਰੀਕਾ ਨੇ ਇੱਕ ਪ੍ਰਮਾਣੂ ਬੰਬ ਸੁੱਟਿਆ ਸੀ ਤੇ ਸਾਰਿਆਂ ਨੂੰ ਹਿਲਾ ਦਿੱਤਾ… ਅਕਾਲੀ ਦਲ ਦੇ ਇੱਕ ਬੰਬ ਨੇ ਮੋਦੀ ਨੂੰ ਹਿਲਾ ਦਿੱਤਾ ਜਿਨ੍ਹਾਂ ਨੇ ਦੋ ਮਹੀਨੇ ਕਿਸੇ ਕਿਸਾਨ ਬਾਰੇ ਗੱਲ ਵੀ ਨਹੀਂ ਕੀਤੀ ਕਿ ਅਸੀਂ ਕਿਹਾ ਕਿ ਤੁਸੀਂ ਹੀ ਬੋਲ ਦਿਓ, ਬੋਲੇ ਨਹੀਂ ਹੁਣ ਰੋਜ਼ ਹੀ ਬੋਲਣ ਲੱਗੇ ਹਨ, ਹੁਣ 5-5 ਮੰਤਰੀ ਰੋਜ਼ ਆ ਰਹੇ ਹਨ, ਇਸ਼ਤਿਹਾਰ ਦੇ ਰਹੇ ਹਨ। ਇਹ ਕੰਮ ਦੋ ਸਾਲ ਪਹਿਲਾਂ ਕਰਨਾ ਸੀ। ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦੇ ਬੰਬ ਨਾਲ ਦੇਸ਼ ਹਿੱਲ ਗਿਆ ਹੈ। ਅਕਾਲੀ ਨੇਤਾ ਸੁਖਬੀਰ ਬਾਦਲ ਨੇ ਇਸ ਤੋਂ ਪਹਿਲਾਂ 21 ਸਤੰਬਰ ਨੂੰ ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ ਕੀਤੀ ਗਈ ਪ੍ਰਤੀ ਕੁਇੰਟਲ 50 ਰੁਪਏ ਵਾਧੇ ਨੂੰ ਖਾਰਜ ਕਰ ਦਿੱਤਾ ਸੀ।
ਸ. ਬਾਦਲ ਨੇ ਇਸ ਵਾਧੇ ਨੂੰ ਇਹ ਕਹਿੰਦੇ ਹੋਏ ‘ਬਿਲਕੁਲ ਨਾਕਾਫੀ’ ਕਰਾਰ ਦਿੱਤਾ ਸੀ ਕਿ ਉਹ ਆਪਣੀ ਉਪਜ ਦੇ ਸਹੀ ਮੁੱਲ ਲਈ ਪਹਿਲਾਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ‘ਵੱਡੀ ਨਿਰਾਸ਼ਾ’ ਦੇ ਰੂਪ ‘ਚ ਸਾਹਮਣੇ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਸੀ ਕਿ ਕੇਂਦਰ ਵੱਲੋਂ ਹੋਰ ਫਸਲਾਂ ਲਈ ਐਲਾਨੇ ਘੱਟੋ-ਘੱਟ ਸਮਰਥਨ ਮੁੱਲ ਇਨ੍ਹਾਂ ਫਸਲਾਂ ਦੀ ਖਰੀਦ ਦੇ ਪੱਕੇ ਭਰੋਸੇ ਦੀ ਘਾਟ ‘ਚ ਬੇਮਾਇਨੇ ਹਨ।