On the occasion : 1 ਨਵੰਬਰ 1966 ਨੂੰ ਪੰਜਾਬ ਤੇ ਹਰਿਆਣਾ ਵੱਖ ਹੋਏ ਸਨ ਤੇ ਪੰਜਾਬ ਅਲੱਗ ਤੋਂ ਪੰਜਾਬੀ ਸੂਬਾ ਬਣ ਗਿਆ ਸੀ। ਅੱਜ ਦੇ ਦਿਨ ਪੂਰੇ ਦੁਨੀਆ ‘ਚ ਵਸਦੇ ਪੰਜਾਬੀ ਲੋਕਾਂ ਵੱਲੋਂ ਪੰਜਾਬੀ ਸੂਬੇ ਦੀ 54ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਮੌਕੇ ‘ਤੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਗਈ। ਭਾਸ਼ਾ ਦੇ ਆਧਾਰ ‘ਤੇ ਪੰਜਾਬ ਦੀ ਵੰਡ ਹੋਏ ਨੂੰ ਅੱਜ 54 ਸਾਲ ਹੋ ਗਏ ਹਨ। ਸ. ਸੁਖਬੀਰ ਬਾਦਲ ਨੇ ਅੱਜ ਦੇ ਦਿਨ ਟਵੀਟ ਕਰਦਿਆਂ ਕਿਹਾ ਕਿ ”ਅਣਥੱਕ ਸੰਘਰਸ਼ ਰਾਹੀਂ ਹਾਸਲ ਹੋਏ ਪੰਜਾਬੀ ਸੂਬੇ ਦਾ ਅੱਜ 54ਵਾਂ ਸਥਾਪਨਾ ਦਿਵਸ ਹੈ। ਇਹ ਦਿਨ ਸਾਡੀ ਭਾਸ਼ਾਈ ਆਜ਼ਾਦੀ ਦੇ ਨਾਲ ਨਾਲ ਮਾਂ-ਬੋਲੀ ਦੀ ਸੰਭਾਲ ਤੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਜੋਈ ਰੱਖਣ ਦਾ ਵੀ ਪ੍ਰੇਰਨਾ ਦਿਵਸ ਹੈ, ਤੇ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਨੂੰ ਹਮੇਸ਼ਾ ਤੋਂ ਸਮਰਪਿਤ ਹੈ। ”
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਅੱਜ ਦੇ ਦਿਨ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਦੇ ਟਵੀਟ ਕਰਦਿਆਂ ਕਿਹਾ, ”’ਦੁਨੀਆ ਦੇ ਕੋਨੇ-ਕੋਨੇ ‘ਚ ਵਸਦਾ ਪੰਜਾਬੀ ਭਾਈਚਾਰਾ ਅੱਜ ਪੰਜਾਬੀ ਸੂਬੇ ਦੀ ਮਾਣਮੱਤੀ 54ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਪੰਜਾਬੀ ਮਾਂ-ਬੋਲੀ, ਪੰਜਾਬ ਦੀ ਵਿਰਾਸਤ ਤੇ ਅਮੀਰ ਸੱਭਿਆਚਾਰਕ ਰੰਗਾਂ ਦੀ ਸੰਭਾਲ਼ ਵਾਸਤੇ ਪੰਜਾਬੀ ਸੂਬੇ ਦੀ ਸਥਾਪਨਾ ਲਈ ਸ਼੍ਰੋਮਣੀ ਅਕਾਲੀ ਦਲ ਨੇ ਅਥਾਹ ਸੰਘਰਸ਼ ਕੀਤਾ, ਤੇ ਅਗਾਂਹ ਵੀ ਵਚਨਬੱਧ ਹੈ।”
ਇਸੇ ਤਰ੍ਹਾਂ ਪੰਜਾਬੀ ਸੂਬੇ ਦੀ 54ਵੀਂ ਵਰ੍ਹੇਗੰਢ ‘ਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਟਵੀਟ ਕੀਤਾ ਤੇ ਕਿਹਾ ਕਿ ਪੰਜਾਬੀ ਸੂਬੇ ਦੀ 54ਵੀਂ ਵਰ੍ਹੇਗੰਢ ਮੌਕੇ ਆਓ ਅਸੀਂ ਸਾਰੇ ਪ੍ਰਣ ਕਰੀਏ ਕਿ ਪੰਜਾਬ ਦੇ ਇਤਿਹਾਸ, ਸਾਹਿਤ, ਪੰਜਾਬੀ ਬੋਲੀ, ਸੱਭਿਆਚਾਰ ਤੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਆਪਣੀ ਨਵੀਂ ਪੀੜੀ ਲਈ ਸਦਾ ਨਰੋਆ ਰੱਖੇਗੀ।
ਪੰਜਾਬੀਆਂ ਨੂੰ ਇਸ ਗੱਲ ਉਤੇ ਮਾਣ ਹੋਣਾ ਚਾਹੀਦਾ ਹੈ ਕਿ ਦੁਨੀਆ ਵਿੱਚ 7000 ਦੇ ਲਗਪਗ ਭਾਸ਼ਾਵਾਂ ਹਨ। ਜਿਨ੍ਹਾਂ ਵਿੱਚੋਂ ਪੰਜਾਬੀ ਨੂੰ 10ਵਾਂ ਸਥਾਨ ਪ੍ਰਾਪਤ ਹੈ, ਇੰਗਲੈਂਡ ਤੇ ਕੈਨੇਡਾ ਵਿੱਚ ਪੰਜਾਬੀ ਤੀਜੇ ਸਥਾਨ ਉਤੇ ਹੈ ਅਤੇ ਅਸਟਰੇਲੀਆ ਵਿੱਚ ਪੰਜਾਬੀ ਬੋਲੀ ਦੂਜੇ ਸਥਾਨ ਉਤੇ ਹੈ। ਦੁਨੀਆ ਭਰ ਵਿੱਚ 15 ਕਰੋੜ ਲੋਕ ਪੰਜਾਬੀ ਬੋਲਣ ਵਾਲੇ ਵੱਸਦੇ ਹਨ।