This is not : ਚੰਡੀਗੜ੍ਹ : SAD ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਵਿਵਾਦਗ੍ਰਸਤ ਖੇਤੀ ਬਿੱਲਾਂ ‘ਤੇ ਗਠਜੋੜ ਛੱਡਣ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੇ NDA ‘ਤੇ ਹਮਲਾ ਬੋਲਿਆ ਹੈ। ਗਠਜੋੜ ਨੇ ਪਿਛਲੇ ਹਫਤੇ ਹੀ ਇਨ੍ਹਾਂ ਬਿੱਲਾਂ ਨੂੰ ਸੰਸਦ ‘ਚ ਪਾਸ ਕਰਾਇਆ ਹੈ। ਹਰਸਿਮਰਤ ਕੌਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਜਿਸ NDA ਗਠਜੋੜ ਦੀ ਕਲਪਨਾ ਕੀਤੀ ਗਈ ਸੀ, ਹੁਣ ਉਹ ਨਹੀਂ ਰਿਹਾ।
ਉਨ੍ਹਾਂ ਕਿਹਾ, ”ਜੇਕਰ 3 ਕਰੋੜ ਪੰਜਾਬੀਆਂ ਦਾ ਦਰਦ ਅਤੇ ਵਿਰੋਧ ਪ੍ਰਦਰਸ਼ਨ ਭਾਰਤ ਸਰਕਾਰ ਦੇ ਸਖਤ ਰਵੱਈਏ ਨੂੰ ਬਦਲਣ ‘ਚ ਅਸਫਲ ਰਹਿੰਦਾ ਹੈ ਤਾਂ ਇਹ ਵਾਜਪਾਈ ਜੀ ਅਤੇ ਬਾਦਲ ਸਾਹਿਬ ਦੀ ਕਲਪਨਾ ਵਾਲਾ NDA ਨਹੀਂ ਹੈ। ਇੱਕ ਗਠਜੋੜ ਆਪਣੇ ਸਭ ਤੋਂ ਪੁਰਾਣੇ ਸਹਿਯੋਗੀ ਲਈ ਕੰਨ ਬੰਦ ਕਰ ਦਿੰਦਾ ਹੈ ਤੇ ਪੂਰੇ ਦੇਸ਼ ਨੂੰ ਅੰਨ ਦੇਣ ਵਾਲਿਆਂ ਦੀ ਅਪੀਲ ‘ਤੇ ਅੱਖਾਂ ਬੰਦ ਕਰ ਲੈਣਾ ਕਿਤੋਂ ਵੀ ਪੰਜਾਬ ਦੇ ਹਿੱਤ ‘ਚ ਨਹੀਂ ਹੈ।” ਭਾਜਪਾ ਸਰਕਾਰ ਦੇ ਖੇਤੀ ਬਿੱਲਾਂ ਦਾ ਸਮਰਥਨ ਕਰਨ ‘ਤੇ ਉਨ੍ਹਾਂ ਦੀ ਪਾਰਟੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਜਦੋਂ ਇਸ ਬਿੱਲ ਨੂੰ ਕਾਨੂੰਨ ਬਣਾਉਣ ਲਈ ਸੰਸਦ ‘ਚ ਬਿੱਲ ਲਿਆਉਣ ਦੀ ਚਰਚਾ ਕੇਂਦਰੀ ਕੈਬਨਿਟ ‘ਚ ਹੋਈ ਤਾਂ ਹਰਸਿਮਰਤ ਬਾਦਲ ਵੀ ਉਸ ‘ਚ ਮੌਜੂਦ ਸੀ। ਕੇਂਦਰੀ ਕੈਬਨਿਟ ਤੋਂ ਬਿੱਲ ਪਾਸ ਹੋਣ ਤੋਂ ਬਾਅਦ ਹਰਸਿਮਰਤ ਕੌਰ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬ ਦੇ ਕਿਸਾਨ ਭਰਾਵਾਂ, ਭੈਣਾਂ ਤੇ ਧੀਆਂ ਨਾਲ ਖੜ੍ਹਾ ਰਹਿਣ ‘ਤੇ ਮਾਣ ਮਹਿਸੂਸ ਕਰਦੀ ਹੈ।
ਸ਼ਨੀਵਾਰ ਦੀ ਰਾਤ ਅਕਾਲੀ ਦਲ ਨੇ ਖੇਤੀ ਬਿੱਲਾਂ ਦੇ ਮੁੱਦਿਆਂ ‘ਤੇ BJP ਦੀ ਅਗਵਾਈ ਵਾਲੇ ਐੱਨ. ਡੀ. ਏ. ਤੋਂ ਗਠਜੋੜ ਤੋੜਨ ਦਾ ਫੈਸਲਾ ਕੀਤਾ। ਸ਼ਿਵ ਸੈਨਾ ਤੇ ਤੇਲਗੂ ਦੇਸ਼ਮ ਪਾਰਟੀ ਤੋੰ ਬਾਅਦ ਅਕਾਲੀ ਦਲ ਬੀਜੇਪੀ ਦਾ ਤੀਜਾ ਵੱਡਾ ਸਹਿਯੋਗੀ ਦਲ ਹੈ ਜਿਸ ਨੇ ਐੱਨ. ਡੀ. ਏ. ਛੱਡਿਆ ਹੈ।