Amarjit Kaur of : ਅੰਮ੍ਰਿਤਸਰ : ਜੇ ਤੁਸੀਂ ਜ਼ਿੰਦਗੀ ‘ਚ ਦ੍ਰਿੜ੍ਹ ਨਿਸ਼ਚੈ ਨਾਲ ਕੁਝ ਪਾਉਣਾ ਚਾਹੁੰਦੇ ਹੋ, ਤਾਂ ਰਸਤਾ ਵੀ ਆਪਣੇ ਆਪ ਹੀ ਲੱਭ ਜਾਂਦਾ ਹੈ। ਨਵਪ੍ਰੀਤ ਕੌਰ ਦੀ ਕਹਾਣੀ ਵੀ ਅਜਿਹੀ ਹੀ ਹੈ, ਜਿਸ ਦੀ ਮਾਂ ਉਸ ਨੂੰ ਛੱਡ ਗਈ ਜਦੋਂ ਉਹ ਸਿਰਫ ਪੰਜ ਸਾਲ ਦੀ ਸੀ, ਉਸ ਕੋਲ ਉਸ ਦੀ ਮਾਂ ਦਾ ਨੰਬਰ ਨਹੀਂ ਸੀ ਅਤੇ ਨਾ ਹੀ ਤਸਵੀਰ ਸਿਰਫ ਨਾਂ ਹੀ ਸੀ। ਉਹ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਪਹੁੰਚ ਗਈ ਅਤੇ ਆਪਣੀ ਮਾਂ ਨੂੰ ਲੱਭਣ ‘ਚ ਲੱਗ ਗਈ। ਆਪਣੀ ਮਾਂ ਨੂੰ ਲੱਭਣ ਲਈ ਪੁਲਿਸ ਦੀ ਮਦਦ ਲਈ। ਬੱਸ ਉਸਦੀ ਇੱਛਾ ਸੀ ਅਤੇ ਆਖਿਰ ਉਸ ਨੇ ਆਪਣੀ ਮਾਂ ਨੂੰ ਲੱਭ ਹੀ ਲਿਆ।
ਨਵਪ੍ਰੀਤ ਦੇ ਅਨੁਸਾਰ, ਜਦੋਂ ਉਹ ਪੰਜ ਸਾਲਾਂ ਦੀ ਸੀ, ਉਸਦੇ ਪਿਤਾ ਅਤੇ ਮਾਂ ਦਾ ਤਲਾਕ ਹੋ ਗਿਆ ਸੀ। ਅਮਰਜੀਤ ਕੌਰ ਦਾ ਫਿਰੋਜ਼ਪੁਰ ਦੇ ਰਹਿਣ ਵਾਲੇ ਬਲਬੀਰ ਸਿੰਘ ਨਾਲੋਂ ਤਲਾਕ ਹੋ ਚੁੱਕਾ ਸੀ ਤੇ ਬੱਚਿਆਂ ਦੀ ਕਸਟਡੀ ਬਲਬੀਰ ਕੌਰ ਸੀ। ਨਵਪ੍ਰੀਤ ਕੌਰ ਨੂੰ 5 ਸਾਲ ਦੀ ਉਮਰ ‘ਚ ਉਸ ਦੀ ਮਾਂ ਅਮਰਜੀਤ ਕੌਰ ਛੱਡ ਕੇ ਚਲੀ ਗਈ ਸੀ। ਜਦੋਂ ਉਹ ਵੱਡੀ ਹੋਈ ਤਾਂ ਉਸ ਨੂੰ ਮਾਂ ਦੀ ਕਮੀ ਮਹਿਸੂਸ ਹੋਣ ਲੱਗੀ ਅਤੇ ਜਦੋਂ ਉਸਨੇ ਆਪਣੇ ਪਿਤਾ ਨੂੰ ਮਾਂ ਬਾਰੇ ਪੁੱਛਿਆ, ਤਾਂ ਉਸਨੇ ਕੁਝ ਨਹੀਂ ਦੱਸਿਆ। ਬੱਸ ਇੰਨਾ ਹੀ ਦੱਸਿਆ ਕਿ ਉਹ ਅੰਮ੍ਰਿਤਸਰ ਵਿੱਚ ਹੈ। ਨਵਪ੍ਰੀਤ ਅਮ੍ਰਿਤਸਰ ਆ ਗਈ ਅਤੇ ਆਖਰਕਾਰ ਉਸਨੇ ਆਪਣੀ ਮਾਂ ਨੂੰ ਲੱਭ ਲਿਆ।
ਨਵਪ੍ਰੀਤ ਕੌਰ ਆਪਣੀ ਮਾਂ ਅਮਰਜੀਤ ਕੌਰ ਨੂੰ ਮਿਲ ਕੇ ਅੱਜ ਖੁਸ਼ ਹੈ। ਸ਼ਾਇਦ ਇਹੀ ਕਾਰਨ ਹੈ ਕਿ ਮਿਲਣ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦੇ ਹੰਝੂਆਂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਪੁਲਿਸ ਅਨੁਸਾਰ ਨਵਪ੍ਰੀਤ ਕੌਰ ਉਨ੍ਹਾਂ ਕੋਲ ਆਈ ਅਤੇ ਸਾਰਾ ਕੁਝ ਦੱਸਿਆ। ਪਰ ਉਸ ਕੋਲ ਆਪਣੀ ਮਾਂ ਦਾ ਪਤਾ, ਫੋਨ ਨੰਬਰ ਨਹੀਂ ਸੀ। ਫਿਰ ਵੀ ਉਨ੍ਹਾਂ ਨੇ ਸਖਤ ਮਿਹਨਤ ਕੀਤੀ ਤੇ ਆਖਿਰ ਮਾਂ ਤੇ ਧੀ ਨੂੰ ਮਿਲਵਾ ਦਿੱਤਾ ਤੇ ਇਸ ਉਪਰਾਲੇ ਲਈ ਦੋਵਾਂ ਨੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ।