ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ। ਜੱਦੀ ਪਿੰਡ ਬਾਦਲ ਵਿੱਚ ਕਰਵਾਏ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੁੱਜੇ। ਗ੍ਰਹਿ ਮੰਤਰੀ ਨੇ ਪਹੁੰਚਦਿਆਂ ਹੀ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਵਿੱਚੋਂ ਬਾਦਲ ਸਾਹਬ ਦੀ ਅਣਹੋਂਦ ਕਾਰਨ ਹੋਇਆ ਘਾਟਾ ਭਰਨਾ ਮੁਸ਼ਕਲ ਹੈ। ਸਿੱਖਾਂ ਨੇ ਆਪਣਾ ਸਿਪਾਹੀ ਗਵਾਇਆ ਹੈ, ਦੇਸ਼ ਨੇ ਇੱਕ ਭਗਤ ਗਵਾਇਆ ਹੈ। ਕਿਸਾਨਾਂ ਨੇ ਆਪਣਾ ਸੱਚਾ ਹਮ ਦਰਦ ਗੁਆ ਲਿਆ ਹੈ। 70 ਸਾਲਾਂ ਦੇ ਜਨਤਕ ਜੀਵਨ ਤੋਂ ਬਾਅਦ ਕੋਈ ਚੱਲ ਜਾਵੇ ਅਤੇ ਉਸ ਦਾ ਕੋਈ ਦੁਸ਼ਮਣ ਨਾ ਹੋਵੇ, ਇਹ ਸੰਭਵ ਨਹੀਂ। ਪਰ ਪ੍ਰਕਾਸ਼ ਸਿੰਘ ਬਾਦਲ ਉਸਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਮੈਂ ਬਾਦਲ ਸਾਹਬ ਨੂੰ ਕਈ ਵਾਰ ਮਿਲਿਆ ਹਾਂ। ਜਦੋਂ ਵੀ ਮਿਲਿਆ ਕੁਝ ਸਿੱਖਣ ਨੂੰ ਹੀ ਮਿਲਿਆ। ਔਖੇ ਵੇਲੇ ਉਨ੍ਹਾਂ ਦੀ ਸਲਾਹ ਲਈ। ਟੀਮਾਂ ਵੱਖਰੀਆਂ ਸਨ, ਪਰ ਉਨ੍ਹਾਂ ਨੇ ਉਹੀ ਸੁਝਾਅ ਦਿੱਤਾ ਜੋ ਮੇਰੀ ਟੀਮ ਲਈ ਵੀ ਸਹੀ ਸੀ। ਅਜਿਹੀ ਪਾਰਦਰਸ਼ਤਾ ਨਾਲ ਕੋਈ ਮਹਾਨ ਵਿਅਕਤੀ ਹੀ ਸੁਝਾਅ ਦੇ ਸਕਦਾ ਹੈ। ਰਿਕਾਰਡ ਦੇ ਆਧਾਰ ‘ਤੇ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਨਵੇਂ ਪੰਜਾਬ ਦੀ ਨੀਂਹ ਰੱਖੀ।
ਵੀਡੀਓ ਲਈ ਕਲਿੱਕ ਕਰੋ -:
“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “
ਸੁਖਬੀਰ ਬਾਦਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਾਦਲ ਸਾਹਿਬ ਨੇ ਹਿੰਦੂ-ਸਿੱਖ ਏਕਤਾ ਲਈ ਕੰਮ ਕੀਤਾ ਹੈ। ਬਾਦਲ ਪਿੰਡ ਵਿੱਚ ਇੱਕ ਮਸਜਿਦ, ਇੱਕ ਮੰਦਰ ਅਤੇ ਇੱਕ ਗੁਰਦੁਆਰਾ ਬਾਦਲ ਸਾਹਿਬ ਦੁਆਰਾ ਬਣਾਇਆ ਗਿਆ ਹੈ। ਅੱਜ ਭਾਈਚਾਰਾ ਆਗੂ ਵਿਦਾ ਹੋ ਗਿਆ ਹੈ। ਅਮਿਤ ਸ਼ਾਹ ਨੇ ਕਿਹਾ ਕਿ 1970 ਤੋਂ ਲੈ ਕੇ ਅੱਜ ਤੱਕ ਜਦੋਂ ਵੀ ਦੇਸ਼ ਲਈ ਖੜ੍ਹੇ ਹੋਣ ਦਾ ਮੌਕਾ ਮਿਲਿਆ, ਉਹ ਖੜ੍ਹੇ ਹੋਏ। ਉਨ੍ਹਾਂ ਨੇ ਸਭ ਤੋਂ ਲੰਬਾ ਸਮਾਂ ਜੇਲ੍ਹ ਵਿੱਚ ਰਹਿ ਕੇ ਇੱਕ ਮਿਸਾਲ ਕਾਇਮ ਕੀਤੀ। ਐਮਰਜੈਂਸੀ ਵਿਚ ਉਹ ਪਹਾੜ ਵਾਂਗ ਖੜ੍ਹੇ ਸੀ। ਉਨ੍ਹਾਂ ਦਾ ਜਾਣਾ ਦੇਸ਼ ਲਈ ਘਾਟਾ ਹੈ।