amritsar batala road firering: ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਨੌਜਵਾਨਾਂ ਵਲੋਂ ਇੱਕ ਘਰ ‘ਤੇ ਹਮਲਾ ਕਰ ਦਿੱਤਾ ਗਿਆ ਘਰ ‘ਚ ਤੋੜਭੰਨ ਕੀਤੀ ਗਈ ਅਤੇ ਘਰ ਦੇ ਬਾਹਰ ਖੜੀ ਬਾਈਕ ਵੀ ਤੋੜ ਦਿੱਤੀ ਗਈ।ਨੌਜਵਾਨਾਂ ਵਲੋਂ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਇੱਕ ਗੋਲੀ ਘਰ ‘ਚ ਰਹਿਣ ਵਾਲੀ ਲਤਾ ਨਾਮੀ ਔਰਤ ਦੇ ਲੱਗੀ ਜਿਸਦੀ ਮੌਕੇ ‘ਤੇ ਹੀ ਮੌਤ ਹੋ ਗਈ ਮ੍ਰਿਤਕ ਦੇ ਬੇਟੇ ਦਾ ਕਹਿਣਾ ਹੈ ਕਿ ਉਸਦੇ ਭਰਾ ‘ਤੇ ਦੋਸ਼ੀ ਸਨੀ ਉਸਦੀ ਪਤਨੀ ਨੂੰ ਛੇੜਨ ਦਾ ਇਲਜ਼ਾਮ ਲਗਾਇਆ ਗਿਆ ਸੀ

ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਪੱਖਾਂ ਨੂੰ ਬਿਠਾਅ ਕੇ ਰਾਜ਼ੀਨਾਮਾ ਵੀ ਕਰਾਇਆ ਗਿਆ ਪਰ ਅੱਜ ਸੰਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੂਰਜ ਦੇ ਘਰ ‘ਤੇ ਹਮਲਾ ਕੀਤਾ ਅਤੇ ਗੋਲੀਆਂ ਚਲਾਉਣੀਆਂ ਕਰ ਦਿੱਤੀਆਂ ਅਤੇ ਇੱਕ ਗੋਲੀ ਸੂਰਜ ਦੀ ਮਾਂ ਨੂੰ ਲੱਗੀ ਜਿਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀ ਸਰਬਜੀਤ ਬਾਜਵਾ ਦਾ ਕਹਿਣਾ ਹੈ ਕਿ ਚਾਰ ਮਹੀਨੇ ਪਹਿਲਾਂ ਦੀ ਰੰਜਿਸ਼ ਨੂੰ ਲੈ ਸਨੀ ਨਾਮਕ ਨੌਜਵਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਹਮਲਾ ਕੀਤਾ ਹੈ ਜਿਸ ‘ਚ ਇੱਕ ਔਰਤ ਦੀ ਮੌਤ ਹੋ ਗਈ ਇਸ ਮਾਮਲੇ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
Punjab ‘ਚ ਠੇਕੇ ਟੁੱਟਣ ਮਗਰੋਂ, ਲੋਕਾਂ ਨੇ ਕੀਤੀ ਹੱਦ ਕੋਈ ਕਿਤੇ ਲਿਟਿਆ ਕੋਈ ਕਿਤੇ, ਠੇਕੇਦਾਰਾਂ ਨੇ ਚੁੱਕੀ ਅੱਤ






















