ਅੰਮ੍ਰਿਤਸਰ ਦੇ DAV ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਸਕੂਲ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਇੰਨਾ ਹੀ ਨਹੀਂ ਪੁਲਿਸ ਦੇ ਸਾਈਬਰ ਸੈੱਲ ਨੇ ਵਾਇਰਲ ਹੋਏ ਮੈਸੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਿੰਨ ਘੰਟਿਆਂ ਵਿੱਚ ਪੁਲਿਸ ਨੇ ਇਸ ਨੂੰ ਸੁਲਝਾ ਦਿੱਤਾ। ਦਰਅਸਲ, ਇਹ ਅਫ਼ਵਾਹ ਸਕੂਲ ਦੇ ਹੀ ਵਿਦਿਆਰਥੀਆਂ ਨੇ ਹੀ ਫੈਲਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਨਾਬਾਲਿਗ ਹੋਣ ਦੇ ਨਾਤੇ ਬੱਚਿਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ, ਪਰ ਕਾਨੂੰਨ ਦੇ ਅਨੁਸਾਰ ਕਾਰਵਾਈ ਹੋਵੇਗੀ।
ਮਿਲੀ ਜਾਣਕਾਰੀ ਅਨੁਸਾਰ ਇੰਸਟਾਗ੍ਰਾਮ ‘ਤੇ ਇੱਕ ਮੈਸੇਜ ਵਾਇਰਲ ਹੋਇਆ, ਜਿਸ ਵਿੱਚ ਸਕੂਲ ਵਿੱਚ 8 ਸਤੰਬਰ ਨੂੰ ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਗਈ। ਇਸ ਦੇ ਨਾਲ ਹੀ ਇੱਕ ਹੋਰ ਮੈਸੇਜ ਵਾਇਰਲ ਹੋਇਆ, ਜਿਸ ਵਿੱਚ ਸਕੂਲ ਵਿੱਚ 8 ਸਤੰਬਰ ਨੂੰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇੰਨਾ ਹੀ ਨਹੀਂ ਮੈਸੇਜ ਦੇ ਨੀਚੇ ਪਾਕਿਸਤਾਨ ਦਾ ਝੰਡਾ ਵੀ ਲਗਾਇਆ ਗਿਆ। ਇਹ ਮੈਸੇਜ ਜਿੱਥੇ ਅੰਗਰੇਜ਼ੀ ਵਿੱਚ ਵਾਇਰਲ ਕੀਤਾ ਗਿਆ ਉੱਥੇ ਹੀ ਉਰਦੂ ਵਿੱਚ ਵੀ ਇਸ ਨੂੰ ਵਾਇਰਲ ਕੀਤਾ ਗਿਆ। ਮੈਸੇਜ ਦੇ ਸਕੂਲ ਗਰੁੱਪਾਂ ਵਿੱਚ ਵਾਇਰਲ ਹੋ ਜਾਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ‘ਚ ਹੁਣ ਸਿਰਫ 80 ਲੱਖ ‘ਚ ਤਿਆਰ ਹੋ ਰਹੇ ਨੇ ਬਾਸਕਏਬਲ ਘਰ, ਬਣਨ ‘ਚ ਲੱਗਦਾ ਹੈ 1 ਘੰਟੇ ਦਾ ਸਮਾਂ
ਧਮਕੀ ਮਿਲਣ ਤੋਂ ਬਾਅਦ ਤੋਂ ਹੀ ਅੰਮ੍ਰਿਤਸਰ ਪੁਲਿਸ ਦਾ ਸਾਈਬਰ ਸੈੱਲ ਐਕਟਿਵ ਹੋ ਗਿਆ। ਸਾਈਬਰ ਸੈੱਲ ਇਸ ਮੈਸੇਜ ਦੇ ਓਰਿਜਨ ਅਤੇ ਇਸਨੂੰ ਵਾਇਰਲ ਕਰਨ ਵਾਲੇ ਨੂੰ ਲੱਭਣ ਵਿੱਚ ਜੁੱਟ ਗਈ ਹੈ। ਦੋ ਘੰਟਿਆਂ ਵਿੱਚ ਛੇਹਰਟਾ ਦਾ IP ਐਡਰੈੱਸ ਟਰੇਸ ਕੀਤਾ ਗਿਆ। ਇਹ ਸਕੂਲ ਵਿੱਚ ਨੌਵੀਂ ਦੇ ਇੱਕ ਵਿਦਿਆਰਥੀ ਦਾ ਸੀ, ਜੋ ਛੇਹਰਟਾ ਵਿੱਚ ਰਹਿੰਦਾ ਹੈ।
ਦੱਸ ਦੇਈਏ ਕਿ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੋਂ ਹੀ ਅੰਮ੍ਰਿਤਸਰ ਵਿੱਚ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਤੁਰੰਤ ਸਕੂਲ ਦੇ ਬਾਹਰ ਬਲੈਕ ਕਮਾਂਡੋ ਅਤੇ ਬਖਤਰਬੰਦ ਗੱਡੀਆਂ ਨੂੰ ਸੁਰੱਖਿਆ ਵਿੱਚ ਲਗਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਪੂਰੀ ਰਾਤ ਅੰਮ੍ਰਿਤਸਰ ਅਤੇ ਸਿਵਿਲ ਲਾਈਨ ਥਾਣੇ ਦੀ ਪੁਲਿਸ ਨੇ ਸਾਈਬਰ ਸੈੱਲ ਤੋਂ ਮਿਲਣ ਵਾਲੀ ਇਨਪੁੱਟ ਦੇ ਆਧਾਰ ‘ਤੇ ਰੇਡ ਕੀਤੀ। ਫਿਲਹਾਂ ਤਿੰਨੋਂ ਵਿਦਿਆਰਥੀਆਂ ਨੂੰ ਡਿਟੇਨ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: