ਨਸ਼ੇ ਵਿਚ ਟੱਲੀ ਚੰਡੀਗੜ੍ਹ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੇ ਵਨ ਵੇ ਰੋਡ ‘ਤੇ ਗਲਤ ਸਾਈਡ ਕਾਰ ਵਾੜ ਦਿੱਤੀ। ਇਸ ਮਰੋਂ ਉਹ ਓਵਰਸਪੀਡ ਨਾਲ ਕਾਰ ਚਲਾਉਣ ਲੱਗਾ, ਜਿਸ ਨਾਲ ਉਸ ਦੀ ਲਪੇਟ ਵਿਚ ਲਗਭਗ 10 ਗੱਡੀਆਂ ਆ ਗਈਆਂ। ਏਐਸਆਈ ਦੀ ਇਸ ਹਰਕਤ ਨਾਲ ਕਈ ਲੋਕ ਜ਼ਖਮੀ ਹੋ ਗਏ।
ਜਦੋਂ ਉਸਦੀ ਕਾਰ ਇੱਕ ਸਕੂਲ ਬੱਸ ਨਾਲ ਟਕਰਾ ਗਈ ਅਤੇ ਰੁਕ ਗਈ ਤਾਂ ਲੋਕਾਂ ਨੇ ਉਸਨੂੰ ਫੜ ਲਿਆ। ਆਪਣੀ ਗਲਤੀ ਮੰਨਣ ਦੀ ਬਜਾਏ ਉਸਨੇ ਬਦਤਮੀਜੀ ਕਰਦੇ ਹੋਏ ਹੰਗਾਮਾ ਕਰਨ ਲੱਗਾ। ਇਹ ਦੇਖ ਕੇ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ ਅਤੇ ਵਾਇਰਲ ਕਰਨ ਦੇ ਨਾਲ ਪੁਲਿਸ ਨੂੰ ਸ਼ਿਕਾਇਤ ਕੀਤੀ। ਡੀਐਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਚਸ਼ਮਦੀਦਾਂ ਮੁਤਾਬਕ ਨਸ਼ੇ ਵਿਚ ਟੱਲੀ ਏਐਸਆਈ ਦਲਜੀਤ ਨੇ ਬਰਡ ਵਾਲਾ ਤੋਂ ਕੰਬਵਾਲਾ ਤੱਕ ਸਿੰਗਲ-ਲੇਨ ਸੜਕ ‘ਤੇ ਆਪਣੀ ਕਾਰ ਬੇਕਾਬੂ ਭਜਾਈ। ਕਾਰ ਨੇ 500 ਮੀਟਰ ਦੇ ਘੇਰੇ ਵਿੱਚ ਆ ਰਹੀਆਂ ਗੱਡੀਆਂ ਅਤੇ ਬਾਈਕਾਂ ਨੂੰ ਟੱਕਰ ਮਾਰ ਦਿੱਤੀ। ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਏਐਸਆਈ ਦੀ ਕਾਰ ਅਖੀਰ ਵਿੱਚ ਇੱਕ ਸਕੂਲ ਬੱਸ ਨਾਲ ਟਕਰਾ ਗਈ, ਜਿਸ ਕਾਰਨ ਰੁਕ ਗਈ। ਹਾਦਸੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ। ਕੁਝ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਟੱਕਰ ਵਿਚ ASI ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ ਅਤੇ ਉਸਦੇ ਚਿਹਰੇ ‘ਤੇ ਸੱਟਾਂ ਲੱਗੀਆਂ। ਖੁਸ਼ਕਿਸਮਤੀ ਨਾਲ ਹਾਦਸੇ ਵੇਲੇ ਸੜਕ ‘ਤੇ ਕੋਈ ਪੈਦਲ ਜਾਂ ਸਾਈਕਲ ਸਵਾਰ ਨਹੀਂ ਸੀ। ਸਕੂਲ ਬੱਸ ਨਾਲ ਟੱਕਰ ਤੋਂ ਬਾਅਦ ਨੇੜੇ ਦੇ ਲੋਕਾਂ ਨੇ ASI ਨੂੰ ਘੇਰ ਲਿਆ ਅਤੇ ਉਸ ਨੂੰ ਕਈ ਸਵਾਲ ਪੁੱਛੇ। ਬਾਅਦ ਵਿੱਚ ਪੁਲਿਸ ਕੰਟਰੋਲ ਰੂਮ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ।
ਇਹ ਵੀ ਪੜ੍ਹੋ : ਚੱਲਦੀ AC ਬੱਸ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੀਆਂ ਸਵਾਰੀਆਂ, Bus ਸੜ ਕੇ ਸੁਆਹ
ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਇੱਕ PCR ਟੀਮ ਮੌਕੇ ‘ਤੇ ਪਹੁੰਚੀ। ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਵੀ ਉਸ ਨੂੰ ਕਾਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ PCR ਟੀਮ ਵਿੱਚ ਇੱਕ ਪੁਰਸ਼ ਪੁਲਿਸ ਅਧਿਕਾਰੀ ਨੇ ASI ਦਲਜੀਤ ਨੂੰ ਕਾਰ ਵਿੱਚੋਂ ਬਾਹਰ ਕੱਢਿਆ। ਜਦੋਂ ਉਹ ਬਾਹਰ ਆਇਆ ਤਾਂ ਉਹ ਠੀਕ ਤਰ੍ਹਾਂ ਤੁਰ ਵੀ ਨਹੀਂ ਪਾ ਰਿਹਾ ਸੀ। ਮੌਕੇ ‘ਤੇ ਮੌਜੂਦ ਕਈ ਲੋਕ ਆਪਣੇ ਮੋਬਾਈਲ ਫੋਨਾਂ ‘ਤੇ ASI ਦੀ ਵੀਡੀਓ ਬਣਾ ਰਹੇ ਸਨ। ਵੀਡੀਓ ਵਿੱਚ ਭੀੜ ਲਗਾਤਾਰ ਉਸ ਨੂੰ ਝਾੜ ਪਉਂਦੀ ਅਤੇ ਗਾਲਾਂ ਕੱਢਦੀ ਦਿਖਾਈ ਦੇ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























