ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਅੱਜ ਛੋਟੇ ਸਿੱਧੂ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ। ਉਨ੍ਹਾਂ ਉਥੇ ਗੁਰੂ ਘਰ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ।
ਇਸ ਮੌਕੇ ਬਾਪੂ ਬਲਕੌਰ ਸਿੰਘ ਨੇ ਲੇਖਕ ਸੁਰਜੀਤ ਪਾਤਰ ਦੇ ਦੇਹਾਂਤ ‘ਤੇ ਦੁੱਖ ਵੀ ਪ੍ਰਗਟਾਇਆ ਤੇ ਕਿਹਾ ਕਿ ਸੁਰਜੀਤ ਪਾਤਰ ਦਾ ਦੁਨੀਆ ਤੋਂ ਜਾਣਾ ਬਹੁਤ ਵੱਡਾ ਘਾਟਾ ਹੈ, ਜਿਸ ਨੂੰ ਕਦੇ ਨਹੀਂ ਪੂਰਾ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਛੋਟਾ ਸਿੱਧੂ ਹੋਇਆ ਹੈ ਮੇਰੇ ਮਨ ਵਿਚ ਇਹ ਖਿਆਲ ਆ ਰਿਹਾ ਸੀ ਕਿ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਵਾਂ ਕਿਉਂਕਿ ਜ਼ਿੰਦਗੀ ਗੁਰੂ ਘਰ ਤੋਂ ਸ਼ੁਰੂ ਹੁੰਦੀ ਹੈ।
ਨਾਲ ਹੀ ਬਾਪੂ ਬਲਕਾਰ ਸਿੰਘ ਨੇ ਲੋਕ ਸਭਾ ਚੋਣਾਂ ਨਾ ਲੜਨ ਦਾ ਵੀ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕਾਫ਼ੀ ਜ਼ੋਰ ਲਾਇਆ ਗਿਆ ਸੀ ਪਰ ਘਰ ‘ਚ ਮਾਹੌਲ ਹੀ ਕੁਝ ਅਜਿਹਾ ਹੈ ਕਿ ਮੈਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਦੇ ਹਲਾਤ ਤੇ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਮੈਂ ਚੋਣਾਂ ਲੜਨ ਤੋਂ ਪਾਰਟੀ ਨੂੰ ਮਨ੍ਹਾਂ ਕਰ ਦਿੱਤਾ। ਇਹ ਪੁੱਛੇ ਜਾਣ ‘ਤੇ ਕੀ ਉਹ ਰਾਜਾ ਵੜਿੰਗ ਤੇ ਚੰਨੀ ਲਈ ਚੋਣ ਪ੍ਰਚਾਰ ਕਰਨਗੇ, ਇਸ ‘ਤੇ ਉਨ੍ਹਾਂ ਕਿਹਾ ਜੇ ਲੋੜ ਪਈ ਤਾਂ ਮੈਂ ਜ਼ਰੂਰ ਕਰਾਂਗਾ।
ਵੀਡੀਓ ਲਈ ਕਲਿੱਕ ਕਰੋ -: