ਬਠਿੰਡਾ ਦੇ ਮੋੜ ਮੰਡੀ ਦੇ ਰਹਿਣ ਵਾਲੇ 12 ਸਾਲ ਦੇ ਬੱਚੇ ਨੇ ਰਾਮਾਇਣ ਮਨਕਾ 108 ਨੂੰ ਯਾਦ ਕਰਨ ਦਾ ਰਿਕਾਰਡ ਬਣਾਇਆ ਹੈ। ਕਰੀਬ 6 ਮਹੀਨੇ ਪਹਿਲਾਂ ਮਨਨ ਗੋਇਲ ਨੇ 11 ਮਿੰਟ 13 ਸਕਿੰਟ ‘ਚ ਰਾਮਾਇਣ ਮਨਕਾ ਦਾ ਪਾਠ ਕਰਕੇ ਇੰਡੀਆ ਬੁੱਕ ਆਫ ਰਿਕਾਰਡਜ਼ ਅਤੇ ਏਸ਼ੀਆ ਬੁੱਕ ਆਫ ਰਿਕਾਰਡਜ਼ ਦੇ ਨਾਲ-ਨਾਲ ਵਰਲਡ ਰਿਕਾਰਡ ਯੂਨੀਵਰਸਿਟੀ ‘ਚ ਆਪਣਾ ਨਾਂ ਦਰਜ ਕਰਵਾਇਆ ਸੀ।
ਮਨਨ ਗੋਇਲ ਨੇ ਦੱਸਿਆ ਕਿ ਆਪਣੇ ਛੋਟੇ ਭਰਾ ਤੋਂ ਪ੍ਰੇਰਿਤ ਹੋ ਕੇ ਉਸ ਨੇ ਰਾਮਾਇਣ ਦੇ 108 ਸ਼ਲੋਕ ਨੂੰ ਯਾਦ ਕੀਤਾ ਅਤੇ ਇਸ ਦਾ ਰਿਕਾਰਡ ਬਣਾਇਆ। ਦਰਅਸਲ, ਮਨਨ ਗੋਇਲ ਦਾ ਛੋਟਾ ਭਰਾ ਜਿਸ ਦੀ ਉਮਰ 6 ਸਾਲ ਹੈ, ਨੇ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ। ਜਿਸ ਤੋਂ ਪ੍ਰੇਰਿਤ ਹੋ ਕੇ ਮਨਨ ਨੇ ਹੁਣ ਰਾਮਾਇਣ ਦੇ 108 ਸ਼ਲੋਕ ਨੂੰ ਯਾਦ ਕੀਤਾ।
ਇਹ ਵੀ ਪੜ੍ਹੋ : ਮਨਾਲੀ ‘ਚ ਬੱਦਲ ਫ.ਟ.ਣ ਕਾਰਨ ਆਇਆ ਹੜ੍ਹ, ਬਿਆਸ ਦਰਿਆ ‘ਚ ਵਧਿਆ ਪਾਣੀ ਦਾ ਪੱਧਰ
ਮਨਨ ਗੋਇਲ ਦੀ ਮਾਂ ਨੇ ਦੱਸਿਆ ਕਿ ਉਸ ਦੇ ਬੱਚੇ ਨੇ 108 ਰਮਾਇਣ ਦੀਆਂ ਮਣਕਿਆਂ ਨੂੰ ਯਾਦ ਕੀਤਾ, ਜਿਸ ਤੋਂ ਬਾਅਦ ਉਸ ਨੇ ਰਿਕਾਰਡ ਬਣਾ ਕੇ ਵਰਲਡ ਰਿਕਾਰਡ ਬੁੱਕ ਵਿਚ ਆਪਣਾ ਨਾਂ ਦਰਜ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਉਨ੍ਹਾਂ ਦੇ ਛੋਟੇ ਬੇਟੇ ਨੇ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ, ਜਿਸ ਤੋਂ ਬਾਅਦ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਬੁਲਾ ਕੇ ਸਨਮਾਨਿਤ ਕੀਤਾ, ਪਰ ਰਾਸ਼ਟਰਪਤੀ ਭਵਨ ‘ਚ ਸਿਰਫ ਛੋਟੇ ਬੱਚਿਆਂ ਵਾਲੇ ਮਾਤਾ-ਪਿਤਾ ਦੀ ਹੀ ਐਂਟਰੀ ਸੀ, ਜਿਸ ਤੋਂ ਬਾਅਦ ਵੱਡੇ ਭਰਾ ਨੂੰ ਲੱਗਾ ਕਿ ਉਹ ਵੀ ਰਿਕਾਰਡ ਬਣਾ ਕੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਮਿਲੇ।
ਵੀਡੀਓ ਲਈ ਕਲਿੱਕ ਕਰੋ -: