ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਵਿੱਚ 5 ਜਨਵਰੀ ਨੂੰ ਸਾਰੇ ਟੋਲ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਸਾਰੇ ਟੋਲ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬੰਦ ਕੀਤੇ ਜਾਣਗੇ। BKU ਏਕਤਾ ਉਗਰਾਹਾਂ ਨੇ ਇਹ ਫ਼ੈਸਲਾ ਕਿਸਾਨ-ਮਜ਼ਦੂਰ ਸੰਘਰਸ਼ ਕੇਮਟੀ ਦੇ ਮੰਗ ਪੱਤਰ ‘ਤੇ ਸਹਿਮਤੀ ਜਤਾਉਂਦੇ ਹੋਏ ਲਿਆ ਹੈ।
ਇਸ ਸਬੰਧੀ BKU ਏਕਤਾ ਉਗਰਾਹਾਂ ਦੇ ਪ੍ਰਦੇਸ਼ ਸੇਕ੍ਰੇਟਰੀ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਹਿਲਾਂ ਤੋਂ ਪੰਜਾਬ ਦੇ 18 ਟੋਲ 15 ਜਨਵਰੀ ਤੱਕ ਫ੍ਰੀ ਕੀਤੇ ਗਏ ਹਨ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜਿਨ੍ਹਾਂ ਮੰਗਾਂ ‘ਤੇ ਲੜ ਰਹੀ ਹੈ, ਉਨ੍ਹਾਂ ‘ਤੇ ਸਹਿਮਤੀ ਜਤਾਉਂਦੇ ਹੋਏ ਪੰਜਾਬ ਦੇ ਸਾਰੇ ਟੋਲ ਫ੍ਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ: CM ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਬੱਚਿਆਂ ਨੂੰ ਸਕੂਲਾਂ ‘ਚ ਪੜ੍ਹਾਇਆ ਜਾਵੇਗਾ ਕਿਸਾਨ ਅੰਦੋਲਨ
ਦੱਸ ਦੇਈਏ ਕਿ ਇਨ੍ਹਾਂ ਟੋਲ ‘ਤੇ ਲਗਾਏ ਜਾ ਰਹੇ ਧਰਨਾ ਪ੍ਰਦਰਸ਼ਨ ਵਿੱਚ BKU ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਨੂੰ ਭਾਰੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਕਿਸਾਨ-ਮਜ਼ਦੂਰ ਸੰਘਰਸ਼ ਦੀਆਂ ਮੰਗਾਂ ਦਾ ਸਮਰਥਨ ਕੀਤਾ ਜਾ ਸਕੇ। ਕਿਸਾਨ ਸੰਗਠਨ ਵੱਲੋਂ ਕਰਜ਼ੇ ਮੁਆਫ਼ ਕਰਨ, ਫਸਲਾਂ ਦੇ ਲਾਭਕਾਰੀ ਮੁੱਲ ਤੇ ਫਸਲਾਂ ਦੇ ਮੁਆਵਜ਼ੇ ਸਣੇ ਹੋਰ ਮੰਗਾਂ ਨੂੰ ਪੂਰੇ ਕੀਤੇ ਜਾਣ ਦੀ ਮੰਗ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: