ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਉਹ ਪਟਿਆਲਾ ਜੇਲ੍ਹ ਤੋਂ ਬਾਹਰ ਆ ਗਏ ਹਨ। ਜੇਲ੍ਹ ਤੋਂ ਬਾਹਰ ਆਉਂਦੀਆਂ ਹੀ ਅਕਾਲੀ ਆਗੂਆਂ ਵੱਲੋਂ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਬਿਕਮਰ ਸਿੰਘ ਮਜੀਠੀਆ ਦੇ ਨਾਲ ਨਜਰ ਆ ਰਹੇ ਹਨ। ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਲਿੱਖਿਆ- ਅੱਜ ਚੰਡੀਗੜ੍ਹ ਵਿਖੇ ਸ. ਬਿਕਰਮਜੀਤ ਸਿੰਘ ਮਜੀਠੀਆ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਅਤੇ ਭਾਵਨਾਵਾਂ ਸਾਂਝੀਆਂ ਕੀਤੀਆਂ।
ਦੱਸ ਦੇਈਏ ਕਿ ਬਾਹਰ ਆਉਂਦੇ ਹੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਘੁੱਟ ਕੇ ਜੱਫੀ ਪਾਵਾਂਗਾ। ਮਾਪਿਆਂ ਦੇ ਚਰਨ ਛੂਹ ਕੇ ਆਸ਼ੀਰਵਾਦ ਲਵਾਂਗਾ। ਉਨ੍ਹਾਂ ਕਿਹਾ ਕਿ ਮਾਲਕ ਦੀ ਮੇਰੇ ਉਪਰ ਅਪਾਰ ਬਖਸ਼ਿਸ਼ ਹੋਈ ਹੈ। ਮੇਰੇ ਖਿਲਾਫ ਜੋ ਸਾਜ਼ਿਸ਼ ਹੋਈ, ਉਸ ਦਾ ਜਵਾਬ ਕੋਰਟ ਤੇ ਲੋਕਾਂ ਨੇ ਦੇ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਇਹ ਤਾਂ ਬਹੁਤ ਛੋਟਾ ਜਿਹਾ ਅਤਿਆਚਾਰ ਹੈ। ਜੁਰਮ ਨਾਲ ਕਿਵੇਂ ਟਕਰਾਉਣਾ ਹੈ, ਇਹ ਗੁਰੂ ਸਾਹਿਬ ਸਾਨੂੰ ਸਿਖਾ ਗਏ ਹਨ। ਮਜੀਠੀਆ ਨੇ ਕੇਂਦਰ ਸਰਕਾਰ ਤੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ਤੋਂ ਉਪਰ ਕੋਈ ਨਹੀਂ। ਜਿਨ੍ਹਾਂ ਨੇ 25 ਸਾਲ ਜਾਂ ਡਬਲ ਸਜ਼ਾ ਪੂਰੀ ਕਰ ਲਈ, ਉਨ੍ਹਾਂ ਨੂੰ ਵੀ ਸਰਕਾਰ 75ਵੇਂ ਆਜ਼ਾਦੀ ਦਿਹਾੜੇ ‘ਤੇ ਰਿਹਾਅ ਕਰੇ। ਮਜੀਠੀਆ ਨੇ ਕਿਹਾ ਕਿ ਮੇਰੇ ਖਿਲਾਫ ਕਾਂਗਰਸ ਨੇ ਸਾਜ਼ਿਸ਼ ਰਚੀ ਸੀ। ਮੈਨੂੰ ਚੋਣ ਨਾ ਲੜਨ ਦੇਣ ਦੀ ਪੂਰੀ ਪਲਾਨਿੰਗ ਸੀ।
ਵੀਡੀਓ ਲਈ ਕਲਿੱਕ ਕਰੋ -: