ਵਿਧਾਨ ਸਭਾ ਚੋਣਾਂ ਲਈ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਜਲਦ ਫਾਰਮੂਲਾ ਸਾਹਮਣੇ ਆ ਸਕਦਾ ਹੈ। ਭਾਜਪਾ ਚੋਣ ਇੰਚਾਰਜ ਮੰਗਲਵਾਰ ਨੂੰ ਕੈਪਟਨ ਨੂੰ ਮਿਲਣ ਪਹੁੰਚੇ ਹਨ। ਦੋਹਾਂ ਵਿਚਾਲੇ ਸਿਸਵਾਂ ਫਾਰਮ ਵਿੱਚ ਮੀਟਿੰਗ ਹੋਵੇਗੀ।

ਹਾਲਾਂਕਿ ਪੰਜਾਬ ਭਾਜਪਾ ਨੇ ਪਹਿਲਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਉੱਥੇ ਹੀ ਬੀਤੇ ਦਿਨ ਆਪਣੀ ਪਾਰਟੀ ਦੇ ਦਫਤਰ ਦਾ ਉਦਘਾਟਨ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਅਤੇ ਢੀਂਡਸਾ ਦੇ ਨਾਲ ਮਿਲ ਕੇ ਚੋਣਾਂ ਲੜਨ ਆ ਐਲਾਨ ਕੀਤਾ ਸੀ। ਅਜਿਹੇ ‘ਚ ਕੇਂਦਰੀ ਮੰਤਰੀ ਦਾ ਕੈਪਟਨ ਨੂੰ ਮਿਲਣ ਪਹੁੰਚਣਾ ਵੀ ਸੀਟਾਂ ਦੀ ਵੰਡ ਵੱਲ ਇਸ਼ਾਰਾ ਕਰ ਰਿਹਾ ਹੈ।
ਇਹ ਵੀ ਪੜ੍ਹੋ : PM ਮੋਦੀ ਦੀ BJP ਸੰਸਦ ਮੈਂਬਰਾਂ ਨੂੰ ਚਿਤਾਵਨੀ- ‘ਬਦਲ ਜਾਓ, ਨਹੀਂ ਤਾਂ ਬਦਲ ਦਿੱਤੇ ਜਾਓਗੇ’
ਹਾਲਾਂਕਿ ਇਨ੍ਹਾਂ ਪਾਰਟੀਆਂ ਵਿਚਾਲੇ ਕੋਈ ਰਵਾਇਤੀ ਗਠਜੋੜ ਨਹੀਂ ਹੋਵੇਗਾ। ਸੀਟਾਂ ਦਾ ਕੋਟਾ ਪਹਿਲਾਂ ਹੀ ਤੈਅ ਕੀਤਾ ਜਾਂਦਾ ਹੈ। ਇਸ ‘ਚ ਸੀਟ ਸ਼ੇਅਰਿੰਗ ਹੋਵੇਗੀ। ਤਿੰਨਾਂ ਵਿੱਚੋਂ ਜਿਸ ਸੀਟ ‘ਤੇ ਮਜ਼ਬੂਤ ਉਮੀਦਵਾਰ ਹੋਵੇਗਾ, ਉਸ ਦੀ ਪਾਰਟੀ ਨੂੰ ਟਿਕਟ ਮਿਲੇਗੀ। ਬਾਕੀ ਦੋਵੇਂ ਉਨ੍ਹਾਂ ਦੀ ਜਿੱਤ ‘ਚ ਮਦਦ ਕਰਨਗੇ। ਇਹੀ ਫਾਰਮੂਲਾ ਹਰ ਸੀਟ ‘ਤੇ ਲਾਗੂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”























