covaxin third phase trial anil vij: ਕੋਰੋਨਾ ਖਿਲਾਫ ਲੜਾਈ ਵਿੱਚ ਭਾਰਤ ਬਾਇਓਟੈਕ ਦੀ ਕੋਵੈਕਸੀਨ ਦਾ ਤੀਜਾ ਟ੍ਰਾਇਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਟ੍ਰਾਇਲ ਵਿੱਚ ਹਰਿਆਣਾ ਦੇ ਮੰਤਰੀ ਅਨਿਲ ਵਿਜ ਵੀ ਇੱਕ ਵਲੰਟੀਅਰ ਹਨ ਜਿਨ੍ਹਾਂ ‘ਤੇ ਇਸ ਟੀਕੇ ਦਾ ਟੈਸਟ ਕੀਤਾ ਜਾ ਰਿਹਾ ਹੈ। ਅਨਿਲ ਵਿਜ ਨੇ ਕਿਹਾ ਸੀ ਕਿ ਤੀਜੇ ਗੇੜ ਵਿੱਚ ਤਕਰੀਬਨ 26,000 ਲੋਕਾਂ ‘ਤੇ ਟ੍ਰਾਇਲ ਕੀਤਾ ਜਾਵੇਗਾ। ਇਸ ਲਈ ਮੈਂ ਵੀ ਆਪਣਾ ਨਾਮ ਦਿੱਤਾ ਹੈ। ਕੋਵੈਕਸੀਨ ਦਾ ਤੀਜਾ ਪੜਾਅ ਸ਼ੁੱਕਰਵਾਰ ਨੂੰ ਹਰਿਆਣਾ ਦੇ ਰੋਹਤਕ ਤੋਂ ਸ਼ੁਰੂ ਕੀਤਾ ਗਿਆ ਹੈ। ਮੰਤਰੀ ਅਨਿਲ ਵਿਜ ਨੂੰ ਪਹਿਲਾ ਟੀਕਾ ਲਗਾਇਆ ਗਿਆ ਹੈ। ਦੇਸ਼ ਵਿੱਚ ਕੁੱਲ 25 ਹਜ਼ਾਰ 800 ਵਿਅਕਤੀਆਂ ਤੇ ਟੀਕੇ ਦੇ ਟਰਾਇਲ ਕਰਵਾਏ ਜਾਣੇ ਹਨ। ਪੀਜੀਆਈ ਰੋਹਤਕ ਦੇ ਉਪ ਕੁਲਪਤੀ ਨੇ ਕਿਹਾ ਸੀ ਕਿ ਕੋਵੈਕਸੀਨ ਟਰਾਇਲ ਦਾ ਤੀਜਾ ਪੜਾਅ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਿਆ ਹੈ। ਪਹਿਲਾ 200 ਵਾਲੰਟੀਅਰਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ।
ਪੀਜੀਆਈ ਰੋਹਤਕ ਦੇ ਉਪ ਕੁਲਪਤੀ ਨੇ ਕਿਹਾ ਕਿ ਟੀਕੇ ਦੀਆਂ ਦੋ ਖੁਰਾਕਾਂ ਹੋਣਗੀਆਂ। ਦੂਜੀ ਖੁਰਾਕ ਪਹਿਲੀ ਖੁਰਾਕ ਦਿੱਤੇ ਜਾਣ ਤੋਂ 28 ਦਿਨਾਂ ਬਾਅਦ ਦਿੱਤੀ ਜਾਏਗੀ। ਅਸੀਂ ਉਮੀਦ ਕਰਦੇ ਹਾਂ ਕਿ ਟੀਕਾ 90 ਫ਼ੀਸਦੀ ਤੋਂ ਵੱਧ ਪ੍ਰਭਾਵਸ਼ਾਲੀ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਇੱਕ ਬਾਇਓਟੈਕ ਭਾਰਤੀ ਕੰਪਨੀ ਹੈ ਜੋ ਕੋਵੈਕਸੀਨ ਦੇ ਨਾਮ ਹੇਠ ਕੋਰੋਨਾ ਟੀਕੇ ‘ਤੇ ਕੰਮ ਕਰ ਰਹੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਸਹਿਯੋਗ ਨਾਲ ਭਾਰਤ ਬਾਇਓਟੈਕ ਟੀਕਾ ਤਿਆਰ ਕਰ ਰਹੀ ਹੈ। ਦੇਸ਼ ਵਿੱਚ ਕੁੱਲ 25 ਹਜ਼ਾਰ 800 ਵਿਅਕਤੀਆਂ ਤੇ ਟੀਕੇ ਦੇ ਟਰਾਇਲ ਕਰਵਾਏ ਜਾਣੇ ਹਨ। ਪੀਜੀਆਈ ਰੋਹਤਕ ਉਨ੍ਹਾਂ ਤਿੰਨ ਕੇਂਦਰਾਂ ਵਿਚੋਂ ਇੱਕ ਹੈ ਜਿਥੇ ਤੀਜੇ ਪੜਾਅ ਵਿੱਚ 200 ਵਲੰਟੀਅਰਾਂ ਨੂੰ ਟੀਕਾ ਲਗਾਇਆ ਜਾਣਾ ਹੈ। ਇਸ ਦੌਰਾਨ, ਉਨ੍ਹਾਂ ਵਿੱਚ ਐਂਟੀਬਾਡੀਜ਼ ਦੀ ਸਥਿਤੀ ਦਾ ਅਧਿਐਨ ਕੀਤਾ ਜਾਵੇਗਾ।