Farmer protest government proposal: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਦਾ ਸੰਘਰਸ਼ ਲੰਬੇ ਸਮੇਂ ਤੋਂ ਜਾਰੀ ਹੈ। ਕਿਸਾਨਾਂ ਨੂੰ ਅੱਜ ਸਰਕਾਰ ਵੱਲੋਂ ਲਿਖਤੀ ਪ੍ਰਸਤਾਵ ਦਿੱਤਾ ਜਾਣਾ ਹੈ, ਇਸ ਦੌਰਾਨ ਪ੍ਰਸਤਾਵ ਦੇ ਸਬੰਧੀ ਵੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਸ਼ੁਰੂ ਹੋ ਗਈ ਹੈ। ਕਿਸਾਨ ਜਥੇਬੰਦੀਆਂ ਪ੍ਰਸਤਾਵ ਮਿਲਣ ਤੋਂ ਬਾਅਦ ਅੱਜ ਦਿੱਲੀ ਦੀ ਸਿੰਘੂ ਸਰਹੱਦ ‘ਤੇ ਇੱਕ ਬੈਠਕ ਕਰਨਗੀਆਂ। ਇਸ ਬੈਠਕ ਵਿੱਚ ਕਿਸਾਨ ਆਗੂ ਸਰਕਾਰ ਦੇ ਪ੍ਰਸਤਾਵ ਤੇ ਵਿਚਾਰ ਕਰਨਗੇ ਅਤੇ ਅੱਗੇ ਦੀ ਰਣਨੀਤੀ ਤੈਅ ਕਰਨਗੇ।
ਕਿਸਾਨ ਅੰਦੋਲਨ ਕਿਸ ਰਸਤੇ ਵੱਲ ਰੁੱਖ ਕਰੇਗਾ ਇਹ ਤਸਵੀਰ ਅੱਜ ਸਾਫ ਹੋ ਸਕਦੀ ਹੈ। ਭਾਰਤ ਬੰਦ ਤੋਂ ਬਾਅਦ ਬੀਤੀ ਰਾਤ ਕਿਸਾਨ ਨੇਤਾਵਾਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬੈਠਕ ਤੋਂ ਸਰਕਾਰ ਦਾ ਰੁਖ ਸਪਸ਼ਟ ਦਿਖਾਈ ਦੇ ਰਿਹਾ ਹੈ। ਸਰਕਾਰ ਕਾਨੂੰਨ ਵਾਪਿਸ ਨਾ ਲੈਣ ‘ਤੇ ਅੜੀ ਹੈ, ਪਰ ਕਿਸਾਨਾਂ ਨੂੰ ਇੱਕ ਪ੍ਰਸਤਾਵ ਦੇਵੇਗੀ, ਜਿਸ ‘ਤੇ ਕਿਸਾਨ ਆਗੂ ਵਿਚਾਰ ਵਟਾਂਦਰੇ ਕਰਨਗੇ। ਜੇਕਰ ਕਿਸਾਨ ਇਸ ਪ੍ਰਸਤਾਵ ਨੂੰ ਮੰਨ ਲੈਂਦੇ ਹਨ ਤਾਂ ਕਿਸਾਨਾਂ ਦਾ ਅੰਦੋਲਨ ਖ਼ਤਮ ਹੋ ਸਕਦਾ ਹੈ। ਕਿਸਾਨ ਸਿੱਧੇ ਤੌਰ ‘ਤੇ ਕਾਨੂੰਨ ਨੂੰ ਰੱਦ ਕਰਨ ਲਈ ਹਾਂ ਜਾਂ ਨਾ ਵਿੱਚ ਜਵਾਬ ਚਾਹੁੰਦੇ ਹਨ ਪਰ ਸਰਕਾਰ ਇਸ ਲਈ ਤਿਆਰ ਨਹੀਂ ਹੈ। ਸਰਕਾਰ ਅੱਜ ਕਿਸਾਨਾਂ ਨੂੰ ਲਿਖਤੀ ਤੌਰ ‘ਤੇ ਕਾਨੂੰਨ ਵਿੱਚ ਸੋਧ ਦਾ ਪ੍ਰਸਤਾਵ ਦੇਵੇਗੀ, ਜਿਸ ‘ਤੇ ਕਿਸਾਨ ਦੁਪਹਿਰ ਬਾਰਾਂ ਵਜੇ ਮਿਲਣਗੇ ਅਤੇ ਅੱਗੇ ਦੀ ਰਣਨੀਤੀ ਤੈਅ ਕਰਨਗੇ।
ਇਹ ਵੀ ਦੇਖੋ : Kundli Border ਪੁੱਜੇ Sukha Bouncer ਨੇ ਕਰ ਦਿੱਤਾ ਵੱਡਾ ਦਾਅਵਾ