Gujarat MLA Raghavji Patel sentenced: ਜਾਮਨਗਰ: ਗੁਜਰਾਤ ਦੇ ਜਾਮਨਗਰ ਜ਼ਿਲੇ ਦੇ ਸਰਕਾਰੀ ਹਸਪਤਾਲ ਵਿੱਚ 2007 ‘ਚ ਦੰਗੇ ਅਤੇ ਤੋੜ-ਫੋੜ ਕਰਨ ਦੇ ਇੱਕ ਮਾਮਲੇ ਵਿੱਚ ਇੱਥੋਂ ਦੀ ਇੱਕ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਘਵਜੀ ਪਟੇਲ ਅਤੇ ਚਾਰ ਹੋਰਾਂ ਨੂੰ ਛੇ ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਸਹਾਇਕ ਸਰਕਾਰੀ ਵਕੀਲ ਰਾਮਸਿੰਘ ਭੂਰੀਆ ਨੇ ਦੱਸਿਆ ਕਿ ਜਾਮਨਗਰ ਜ਼ਿਲੇ ਦੇ ਧੌਲ ਵਿੱਚ ਪਹਿਲੀ ਸ਼੍ਰੇਣੀ ਦੇ ਨਿਆਇਕ ਮੈਜਿਸਟਰੇਟ ਐਚ ਜੇ ਜਲਾ ਨੇ ਮੰਗਲਵਾਰ ਨੂੰ ਸਜ਼ਾ ਸੁਣਾਈ ਅਤੇ ਬਾਅਦ ਵਿੱਚ ਸਾਰਿਆਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਇਸ ਕੇਸ ਵਿੱਚ ਸ਼ਾਮਿਲ ਚਾਰ ਹੋਰ ਲੋਕਾਂ ਨੂੰ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਸਰਕਾਰੀ ਨੌਕਰ ਉੱਤੇ ਹਮਲਾ ਕਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਸੀ। ਸਜ਼ਾ ਤੋਂ ਇਲਾਵਾ ਅਦਾਲਤ ਨੇ ਚਾਰੇ ਦੋਸ਼ੀਆਂ ਖਿਲਾਫ ਦਸ-ਦਸ ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਪਟੇਲ ਉਸ ਸਮੇਂ ਕਾਂਗਰਸੀ ਵਿਧਾਇਕ ਸਨ ਜਦੋਂ ਇਹ ਘਟਨਾ ਅਗਸਤ 2007 ਵਿੱਚ ਵਾਪਰੀ ਸੀ। ਇਸ ਤੋਂ ਇਲਾਵਾ, ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ, ਕਾਂਗਰਸ ਦੇ ਵਿਧਾਇਕ ਲਲਿਤ ਕਾਗਥਰਾ, ਵਿਧਾਇਕ ਲਲਿਤ ਵਾਸੋਆ ਅਤੇ ਰੇਸ਼ਮਾ ਪਟੇਲ, ਵਰੁਣ ਪਟੇਲ ਦੇ ਨਾਲ 34 ਹੋਰਾਂ ਨੂੰ ਮੋਰਬੀ ਦੀ ਟਾਂਕੜਾ ਅਦਾਲਤ ਨੇ 2017 ਵਿੱਚ ਬਿਨਾਂ ਮਨਜ਼ੂਰੀ ਦੇ ਮੀਟਿੰਗ ਕਰਨ ਦੇ ਇੱਕ ਮਾਮਲੇ ‘ਚ ਸਮੰਨ ਜਾਰੀ ਕੀਤੇ ਗਏ ਸਨ।
ਸਰਕਾਰੀ ਵਕੀਲ ਪੂਜਾ ਜੋਸ਼ੀ ਨੇ ਰਾਜ ਸਰਕਾਰ ਵੱਲੋਂ ਪਾਟੀਦਾਰ ਅੰਦੋਲਨ ਕੇਸ ਨੂੰ ਖਤਮ ਕਰਨ ਦੇ ਆਦੇਸ਼ ਦੀ ਕਾਪੀ ਪੇਸ਼ ਕੀਤੀ, ਜਿਸ ਤੋਂ ਬਾਅਦ ਅਦਾਲਤ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਬੰਦ ਕਰ ਦਿੱਤਾ। ਭਾਜਪਾ ਵਿਧਾਇਕ ਰਾਘਵਜੀ ਪਟੇਲ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਜਾਮਨਗਰ ਦੇ ਕਸਬਾ ਧਰੋਲ ਕਸਬੇ ਦੇ ਹਸਪਤਾਲ ਦੀ ਭੰਨਤੋੜ ਕਰਨ ਦਾ ਦੋਸ਼ ਲਾਇਆ ਗਿਆ ਸੀ। ਧੌਲ ਦੀ ਸਥਾਨਕ ਅਦਾਲਤ ਨੇ ਰਾਘਵਜੀ ਸਮੇਤ 5 ਨੂੰ ਇਸ ਕੇਸ ਵਿੱਚ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ 6 ਮਹੀਨੇ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜਾ ਸੁਣਾਈ ਅਤੇ ਤਿੰਨ ਪੱਤਰਕਾਰਾਂ ਨੂੰ ਬਰੀ ਕਰ ਦਿੱਤਾ ਗਿਆ। ਅਦਾਲਤ ਨੇ ਦੋਸ਼ੀਆਂ ਨੂੰ ਇਸ ਕੇਸ ਵਿੱਚ ਅਪੀਲ ਕਰਨ ਲਈ ਸਮਾਂ ਦਿੰਦੇ ਹੋਏ ਤਾਜ਼ਾ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ।