health minister dr harshvardhan statement: ਰਾਜ ਸਭਾ ਵਿੱਚ ਕੋਰੋਨਾ ‘ਤੇ ਵਿਚਾਰ ਵਟਾਂਦਰੇ ਦਾ ਹੁੰਗਾਰਾ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਸਿਹਤ ਮੰਤਰੀ ਨੇ ਕਿਹਾ ਕਿ ਪਿੱਛਲੇ ਕੁੱਝ ਮਹੀਨਿਆਂ ਤੋਂ ਕੇਂਦਰ ਅਤੇ ਰਾਜ ਸਰਕਾਰਾਂ ਕੋਰੋਨਾ ਖ਼ਿਲਾਫ਼ ਲੜਾਈ ਲੜ ਰਹੀਆਂ ਹਨ। ਪੂਰਾ ਦੇਸ਼ ਪੀ.ਐੱਮ ਮੋਦੀ ਦੀ ਅਗਵਾਈ ਵਿੱਚ ਕੋਰੋਨਾ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 7 ਜਨਵਰੀ ਨੂੰ WHO ਤੋਂ ਜਾਣਕਾਰੀ ਮਿਲੀ ਸੀ ਕਿ ਚੀਨ ਵਿੱਚ ਇੱਕ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਹੈ। ਅਸੀਂ 8 ਜਨਵਰੀ ਤੋਂ ਮੀਟਿੰਗਾਂ ਸ਼ੁਰੂ ਕੀਤੀਆਂ। ਇਤਿਹਾਸ ਪ੍ਰਧਾਨ ਮੰਤਰੀ ਮੋਦੀ ਨੂੰ ਯਾਦ ਰੱਖੇਗਾ ਕਿ ਕਿਸ ਤਰ੍ਹਾਂ ਉਹ ਲਗਾਤਾਰ 8 ਮਹੀਨਿਆਂ ਤੱਕ ਕੋਰੋਨਾ ਸੰਬੰਧੀ ਹਰ ਕਾਰਵਾਈ ‘ਤੇ ਨਜ਼ਰ ਰੱਖਦੇ ਸੀ। ਉਨ੍ਹਾਂ ਨੇ ਸਾਰਿਆਂ ਨਾਲ ਸਲਾਹ ਕੀਤੀ। ਪੀਐਮ ਮੋਦੀ ਨੇ ਮਾਹਿਰਾਂ ਦੀ ਸਲਾਹ ਲਏ ਬਗੈਰ ਕੋਈ ਫੈਸਲਾ ਨਹੀਂ ਲਿਆ, ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਜਦੋਂ ਦਿੱਲੀ ਵਿੱਚ ਕੋਰੋਨਾ ਕਾਰਨ ਸਥਿਤੀ ਵਿਗੜਨ ਲੱਗੀ ਤਾਂ ਗ੍ਰਹਿ ਮੰਤਰੀ ਨੇ ਖ਼ੁਦ ਜ਼ਮੀਨ ਉੱਤੇ ਕਮਾਂਡ ਸੰਭਾਲੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਦੂਜੇ ਦੇਸ਼ਾਂ ਦੀ ਤਰ੍ਹਾਂ ਕੋਸ਼ਿਸ਼ਾਂ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇੱਕ ਮਾਹਿਰ ਸਮੂਹ ਇਸ ਵੱਲ ਧਿਆਨ ਦੇ ਰਿਹਾ ਹੈ ਅਤੇ ਸਾਡੇ ਕੋਲ ਯੋਜਨਾਵਾਂ ਹਨ। ਸਾਨੂੰ ਉਮੀਦ ਹੈ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਭਾਰਤ ਵਿੱਚ ਵੈਕਸੀਨ ਉਪਲਬਧ ਹੋ ਜਾਵੇਗੀ। ਡਾ: ਹਰਸ਼ਵਰਧਨ ਨੇ ਰਾਜ ਸਭਾ ਵਿੱਚ ਕਿਹਾ ਕਿ 135 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਅਸੀਂ ਰੋਜ਼ਾਨਾ 11 ਲੱਖ ਟੈਸਟ ਕਰ ਰਹੇ ਹਾਂ। ਅਮਰੀਕਾ ਨੇ ਹੁਣ ਤੱਕ 5 ਕਰੋੜ ਤੋਂ ਵੱਧ ਟੈਸਟ ਕੀਤੇ ਹਨ। ਅਸੀਂ ਜਲਦੀ ਹੀ ਟੈਸਟ ਦੇ ਮਾਮਲੇ ਵਿੱਚ ਅਮਰੀਕਾ ਨੂੰ ਪਿੱਛੇ ਛੱਡ ਦੇਵਾਂਗੇ।