Khushbu sundar car accident: ਹਾਲ ਹੀ ਵਿੱਚ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋਈ ਖੁਸ਼ਬੂ ਸੁੰਦਰ, ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਉਨ੍ਹਾਂ ਦੀ ਕਾਰ ਦੇ ਇੱਕ ਹਿੱਸੇ ਨੂੰ ਭਾਰੀ ਨੁਕਸਾਨ ਹੋਇਆ ਹੈ, ਹਾਲਾਂਕਿ ਖੁਸ਼ਬੂ ਸੁੰਦਰ ਨੂੰ ਇਸ ਹਾਦਸੇ ਵਿੱਚ ਕੋਈ ਸੱਟ ਨਹੀਂ ਲੱਗੀ ਹੈ। ਪਰ ਅਭਿਨੇਤਰੀ ਤੋਂ ਸਿਆਸਤਦਾਨ ਬਣੀ ਖੁਸ਼ਬੂ ਸੁੰਦਰ ਨੇ ਇਸ ਘਟਨਾ ਸਬੰਧੀ ਸਾਜਿਸ਼ ਵੱਲ ਇਸ਼ਾਰਾ ਕੀਤਾ ਹੈ। ਖੁਸ਼ਬੂ ਸੁੰਦਰ ਨੇ ਟਵੀਟ ਕਰ ਕਿਹਾ ਹੈ ਕਿ ਸਾਡੀ ਕਾਰ ਸਹੀ ਪਾਸੇ ਜਾ ਰਹੀ ਸੀ, ਪਰ ਅਚਾਨਕ ਇੱਕ ਟੈਂਕਰ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ, ਨਾ ਕਿ ਸਾਡੀ ਕਾਰ ਟੈਂਕਰ ਨਾਲ ਟਕਰਾਈ। ਇਹ ਹਾਦਸਾ ਮੇਲਾਮਰਵਾਥੂਰ ਨੇੜੇ ਵਾਪਰਿਆ ਹੈ। ਖੁਸ਼ਬੂ ਸੁੰਦਰ ਵੈਲ ਯਾਤਰੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਕੁਡਲੌਰ ਜਾ ਰਹੀ ਸੀ। ਖੁਸ਼ਬੂ ਸੁੰਦਰ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਗਵਾਨ ਮੁਰੂਗਨ ਦੀ ਕਿਰਪਾ ਨਾਲ ਬਚੀ ਹੈ। ਸਾਬਕਾ ਅਭਿਨੇਤਰੀ ਖੁਸ਼ਬੂ ਸੁੰਦਰ ਨੇ ਕਿਹਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਉਨ੍ਹਾਂ ਦਾ ਕੁਡੱਲੌਰ ਦੌਰਾ ਵੀ ਜਾਰੀ ਰਹੇਗਾ।
ਖੁਸ਼ਬੂ ਸੁੰਦਰ ਨੇ ਕਿਹਾ ਹੈ ਕਿ ਪ੍ਰੈਸ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਡੀ ਕਾਰ ਨੇ ਕੰਟੇਨਰ ਨੂੰ ਨਹੀਂ ਬਲਕਿ ਕੰਟੇਨਰ ਨੇ ਸਾਡੀ ਕਾਰ ਨੂੰ ਟੱਕਰ ਮਾਰੀ ਹੈ। ਸਾਡੀ ਕਾਰ ਸਹੀ ਪਾਸੇ ਜਾ ਰਹੀ ਸੀ, ਪਰ ਅਚਾਨਕ ਇਹ ਕੰਟੇਨਰ ਪਤਾ ਨਹੀਂ ਕਿੱਥੋਂ ਆਇਆ ਅਤੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਡ੍ਰਾਈਵਰ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਖੁਸ਼ਬੂ ਦੀ ਕਾਰ ਨੂੰ ਟੱਕਰ ਮਾਰਨ ਵਾਲੇ ਕੰਟੇਨਰ ਦੇ ਡ੍ਰਾਈਵਰਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਖੁਸ਼ਬੂ ਸੁੰਦਰ ਕਈ ਪਾਰਟੀਆਂ ਨਾਲ ਜੁੜੀ ਰਹੀ ਹੈ। ਉਹ 2010 ਵਿੱਚ ਡੀਐਮਕੇ ਵਿੱਚ ਸ਼ਾਮਿਲ ਹੋਈ ਸੀ, ਜਦੋਂ ਡੀਐਮਕੇ ਸੱਤਾ ਵਿੱਚ ਸੀ। ਸਾਲ 2014 ਵਿੱਚ ਖੁਸ਼ਬੂ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਿਲ ਹੋ ਗਈ ਸੀ। ਪਰ ਪਿੱਛਲੇ ਮਹੀਨੇ ਉਹ ਕਾਂਗਰਸ ਛੱਡ ਭਾਜਪਾ ‘ਚ ਸ਼ਾਮਿਲ ਹੋ ਗਈ ਸੀ।
ਇਹ ਵੀ ਦੇਖੋ : ਸੁਖਬੀਰ ਤੇ ਹਰਸਿਮਰਤ ਬਾਦਲ ਪਹੁੰਚੇ ਅੰਮ੍ਰਿਤਸਰ, ਸ੍ਰੀ ਦਰਬਾਰ ਹੋਏ ਨਤਮਸਤਕ ਕੀਤੀ ਅਰਦਾਸ…