mridula sinha passes away: ਗੋਆ ਦੀ ਸਾਬਕਾ ਰਾਜਪਾਲ ਮ੍ਰਿਦੁਲਾ ਸਿਨਹਾ ਦਾ ਅੱਜ ਦਿਹਾਂਤ ਹੋ ਗਿਆ ਹੈ। ਮ੍ਰਿਦੁਲਾ ਸਿਨਹਾ ਸ਼ੁਰੂ ਤੋਂ ਹੀ ਜਨ ਸੰਘ ਨਾਲ ਜੁੜੇ ਹੋਏ ਸਨ ਅਤੇ ਭਾਜਪਾ ਦੇ ਪ੍ਰਭਾਵਸ਼ਾਲੀ ਨੇਤਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ “ਮ੍ਰਿਦੁਲਾ ਸਿਨਹਾ ਨੂੰ ਲੋਕ ਸੇਵਾ ਪ੍ਰਤੀ ਉਨ੍ਹਾਂ ਦੇ ਯਤਨਾਂ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਹ ਇੱਕ ਕੁਸ਼ਲ ਲੇਖਕ ਸਨ, ਜਿਸ ਨੇ ਸਭਿਆਚਾਰ ਦੇ ਨਾਲ-ਨਾਲ ਸਾਹਿਤ ਜਗਤ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀਆਂ ਦੁਆਵਾਂ ਹਨ।”
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੋਆ ਦੀ ਸਾਬਕਾ ਰਾਜਪਾਲ ਅਤੇ ਸੀਨੀਅਰ ਭਾਜਪਾ ਨੇਤਾ ਮ੍ਰਿਦੁਲਾ ਸਿਨਹਾ ਜੀ ਦੀ ਮੌਤ ਬਹੁਤ ਹੀ ਦੁੱਖ ਵਾਲੀ ਖਬਰ ਹੈ। ਉਨ੍ਹਾਂ ਨੇ ਸਾਰੀ ਜ਼ਿੰਦਗੀ, ਦੇਸ਼, ਸਮਾਜ ਅਤੇ ਸੰਗਠਨ ਲਈ ਕੰਮ ਕੀਤਾ। ਉਹ ਇੱਕ ਨਿਪੁੰਨ ਲੇਖਕ ਵੀ ਸਨ, ਉਨ੍ਹਾਂ ਦੀ ਲਿਖਤ ਲਈ ਵੀ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਜਤਾਉਂਦਾ ਹਾਂ। ਓਮ ਸ਼ਾਂਤੀ।”