Narendra modis appeal: ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਦਾ ਦੀਵਾਲੀ ਮਨਾਉਣ ਦਾ ਢੰਗ ਬਿਲਕੁਲ ਵੱਖਰਾ ਹੈ। ਇਸ ਵਾਰ ਵੀ ਪ੍ਰਧਾਨ ਮੰਤਰੀ ਮੋਦੀ ਸੈਨਾ ਦੇ ਜਵਾਨਾਂ ਨਾਲ ਦੀਵਾਲੀ ਮਨਾ ਸਕਦੇ ਹਨ। ਖ਼ਬਰਾਂ ਹਨ ਕਿ ਪ੍ਰਧਾਨ ਮੰਤਰੀ ਮੋਦੀ ਜੈਸਲਮੇਰ ਜਾ ਸਕਦੇ ਹਨ। ਜਿੱਥੇ ਉਹ ਫੌਜੀਆਂ ਨਾਲ ਦੀਵਾਲੀ ਮਨਾ ਸਕਦੇ ਹਨ। ਪਰ ਹੁਣ ਇਨ੍ਹਾਂ ਅਟਕਲਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇਸ ਦੀਵਾਲੀ ‘ਤੇ ਸਰਹੱਦ ‘ਤੇ ਦੇਸ਼ ਦੀ ਰਾਖੀ ਕਰਨ ਵਾਲੇ ਸੈਨਿਕਾਂ ਲਈ ਦੀਵਾ ਜਗਾਉਣ ਦੀ ਵੀ ਅਪੀਲ ਕੀਤੀ ਹੈ। ਦੀਵਾਲੀ ਤੋਂ ਇੱਕ ਦਿਨ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਇਹ ਖਾਸ ਅਪੀਲ ਕੀਤੀ ਹੈ। ਪੀਐਮ ਮੋਦੀ ਨੇ ਲਿਖਿਆ, “ਇਸ ਦੀਵਾਲੀ ਤੇ ਅਸੀਂ ਸੈਨਿਕਾਂ ਨੂੰ ਸਲਾਮੀ ਦਿੰਦੇ ਹੋਏ ਇੱਕ ਦੀਵਾ ਜਗਾਉਣਾ ਹੈ ਜੋ ਨਿਡਰ ਹੋ ਕੇ ਸਾਡੀ ਕੌਮ ਦੀ ਰੱਖਿਆ ਕਰਦੇ ਹਨ। ਸਾਡੇ ਸੈਨਿਕਾਂ ਦੀ ਮਹਾਨ ਸ਼ਕਤੀ ਲਈ ਸਾਡੀ ਸ਼ੁਕਰਗੁਜ਼ਾਰੀ ਦੀ ਭਾਵਨਾ ਨੂੰ ਜ਼ਾਹਿਰ ਕਰਨ ਵਿੱਚ ਸ਼ਬਦ ਵੀ ਅਸਮਰੱਥ ਹਨ। ਅਸੀਂ ਸਰਹੱਦ ‘ਤੇ ਮੌਜੂਦ ਸੈਨਿਕਾਂ ਦੇ ਪਰਿਵਾਰਾਂ ਲਈ ਵੀ ਧੰਨਵਾਦੀ ਹਾਂ।”
ਪੀਐਮ ਮੋਦੀ ਨੇ ਇਹ ਅਪੀਲ ਦੇਸ਼ ਦੇ ਲੋਕਾਂ ਨੂੰ ਇੱਕ ਅਜਿਹੇ ਸਮੇਂ ਕੀਤੀ ਜਦੋਂ ਸ਼ੁੱਕਰਵਾਰ ਨੂੰ ਦੀਵਾਲੀ ਤੋਂ ਇੱਕ ਦਿਨ ਪਹਿਲਾਂ, ਪਾਕਿਸਤਾਨੀ ਸੈਨਿਕਾਂ ਨੇ ਜੰਮੂ-ਕਸ਼ਮੀਰ ਵਿੱਚ ਉੜੀ ਸੈਕਟਰ ਅਤੇ ਗੁਰੇਜ਼ ਸੈਕਟਰ ਦੇ ਵਿਚਕਾਰ ਕਈ ਥਾਵਾਂ ‘ਤੇ ਕੰਟਰੋਲ ਰੇਖਾ ‘ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ। ਇਸ ਦੌਰਾਨ ਤਿੰਨ ਸੁਰੱਖਿਆ ਕਰਮਚਾਰੀਆਂ ਸ਼ਹੀਦ ਹੋ ਗਏ ਹਨ ਅਤੇ 3 ਲੋਕਾਂ ਨੇ ਵੀ ਆਪਣੀ ਜਾਨ ਗਵਾਈ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਸੈਨਿਕਾਂ ਨੇ ਮੋਰਟਾਰ ਅਤੇ ਹੋਰ ਹਥਿਆਰਾਂ ਨਾਲ ਫਾਇਰ ਕੀਤੇ ਹਨ। ਜਿਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਜ਼ਬਰਦਸਤ ਜਵਾਬ ਦਿੱਤਾ ਹੈ। ਭਾਰਤੀ ਫੌਜ ਦੇ ਸੂਤਰਾਂ ਅਨੁਸਾਰ, ਭਾਰਤ ਨੇ ਜਵਾਬੀ ਕਾਰਵਾਈ ਵਿੱਚ ਸੱਤ ਤੋਂ ਅੱਠ ਪਾਕਿਸਤਾਨੀ ਸੈਨਿਕਾਂ ਨੂੰ ਢੇਰ ਕਰ ਦਿੱਤਾ ਹੈ। ਪਾਕਿਸਤਾਨ ਦੇ ਮਾਰੇ ਗਏ ਸੈਨਿਕਾਂ ਵਿੱਚ ਐਸਐਸਜੀ ਦੇ ਦੋ ਕਮਾਂਡਰ ਵੀ ਸ਼ਾਮਿਲ ਹਨ। ਭਾਰਤੀ ਸੈਨਾ ਦੇ ਅਨੁਸਾਰ ਗੋਲੀਬਾਰੀ ਪਾਕਿਸਤਾਨ ਵਲੋਂ ਸ਼ੁਰੂ ਕੀਤੀ ਗਈ ਸੀ।
ਇਹ ਵੀ ਦੇਖੋ : ਕਿਸਾਨਾਂ ਨੇ ਠੁਕਰਾਇਆ ਕੇਂਦਰ ਵੱਲੋਂ ਮੀਟਿੰਗ ਲਈ ਆਇਆ ਸੱਦਾ, ਸੁਣੋ ਕੀ ਦਿੱਤਾ ਜਵਾਬ…