Pm modi araria rally: ਬਿਹਾਰ ਵਿੱਚ ਅੱਜ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਾਂ ਪੈ ਰਹੀਆਂ ਹਨ। ਦੂਜੇ ਪੜਾਅ ਦੌਰਾਨ ਅੱਜ 94 ਸੀਟਾਂ ਉੱਤੇ ਵੋਟਾਂ ਪਈਆਂ ਜਾਣਗੀਆਂ। ਬਿਹਾਰ ਵਿੱਚ ਵੋਟਿੰਗ ਦੇ ਦੂਜੇ ਪੜਾਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ “ਕੋਰੋਨਾ ਯੁੱਗ ਵਿੱਚ ਸਮਾਜਿਕ ਦੂਰੀਆਂ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਹੈ।” ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਅੱਜ ਦੂਜੇ ਪੜਾਅ ਤਹਿਤ ਰਾਜ ਦੇ 17 ਜ਼ਿਲ੍ਹਿਆਂ ਦੀਆਂ 94 ਸੀਟਾਂ ‘ਤੇ ਪੋਲਿੰਗ ਹੋ ਰਹੀ ਹੈ। ਚੋਣ ਕਮਿਸ਼ਨ ਨੂੰ ਵੋਟਿੰਗ ਦੌਰਾਨ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਬਿਹਾਰ ਵਿੱਚ ਮੰਗਲਵਾਰ ਨੂੰ ਕੁੱਲ ਦੋ ਚੋਣ ਰੈਲੀਆ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਰਰੀਆ ਦੇ ਫਰਬਿਸਗੰਜ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਹੈ। ਪੀਐਮ ਮੋਦੀ ਨੇ ਇੱਥੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ‘ਡਬਲ ਯੁਵਰਾਜ’ ਨੂੰ ਨਕਾਰ ਦਿੱਤਾ ਹੈ ਅਤੇ ਇੱਕ ਵਾਰ ਫਿਰ ਬਿਹਾਰ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਝੂਠ ਬੋਲ ਕੇ ਦੇਸ਼ ਨੂੰ ਸੁਪਨਾ ਦਿਖਾਇਆ ਸੀ, ਕਾਂਗਰਸੀ ਕਹਿੰਦੇ ਸਨ ਕਿ ਉਹ ਗਰੀਬੀ ਨੂੰ ਦੂਰ ਕਰ ਦੇਣਗੇ, ਕਿਸਾਨਾਂ ਦੇ ਕਰਜ਼ੇ ਮੁਆਫ ਕਰਨਗੇ, ਓਆਰਓਪੀ ਲਾਗੂ ਕਰਨਗੇ। ਕਾਂਗਰਸ ਨੇ ਬਹੁਤ ਗੱਲਾਂ ਕੀਤੀਆਂ, ਪਰ ਇੱਕ ਵੀ ਕੰਮ ਨਹੀਂ ਕੀਤਾ। ਅੱਜ ਕਾਂਗਰਸ ਦੀ ਹਾਲਤ ਇਹ ਹੈ ਕਿ ਜੇ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਕਾਂਗਰਸ ਕੋਲ ਸੌ ਸੰਸਦ ਮੈਂਬਰ ਵੀ ਨਹੀਂ ਹਨ। ਕਈ ਰਾਜਾਂ ਵਿੱਚ, ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲਾ ਹੈ। ਯੂ ਪੀ-ਬਿਹਾਰ ਵਿੱਚ ਕਾਂਗਰਸ ਚੌਥੇ ਅਤੇ ਪੰਜਵੇਂ ਨੰਬਰ ‘ਤੇ ਹੈ ਅਤੇ ਕਿਸੇ ਦੀ ਕਮੀਜ਼ ਫੜ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਕੁੱਝ ਲੋਕ ਸਿਰਫ ਗਰੀਬ-ਗਰੀਬ ਨਾਮ ਦੀ ਮਾਲਾ ਦਾ ਜਾਪ ਕਰਦੇ ਹਨ ਅਤੇ ਆਪਣਾ ਮਹਿਲ ਉਸਾਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੋਕ ਤੁਹਾਡੇ ਦਰਦ ਨੂੰ ਨਹੀਂ ਸਮਝ ਸਕਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੋਟਿੰਗ ਦੇ ਪਹਿਲੇ ਪੜਾਅ ਤੋਂ ਬਾਅਦ ਇਹ ਗੱਲ ਸਪੱਸ਼ਟ ਹੈ, ਬਿਹਾਰ ਵਿੱਚ ਇੱਕ ਵਾਰ ਫਿਰ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ।