PM Modi arrives at Longewala border: ਹਰ ਸਾਲ ਦੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਹੱਦ ‘ਤੇ ਤੈਨਾਤ ਸੈਨਿਕਾਂ ਨਾਲ ਇਸ ਵਾਰ ਦੀਵਾਲੀ ਮਨਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਦੇ ਜੈਸਲਮੇਰ ਸਰਹੱਦ ‘ਤੇ ਪਹੁੰਚ ਗਏ ਹਨ। ਪੀਐਮ ਮੋਦੀ ਦੇ ਨਾਲ ਸੀਡੀਐਸ ਬਿਪਿਨ ਰਾਵਤ, ਆਰਮੀ ਚੀਫ ਐਮ ਐਮ ਨਰਵਾਨੇ , ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਅਤੇ ਬੀਐਸਐਫ ਦੇ ਡੀਜੀ ਰਾਕੇਸ਼ ਅਸਥਾਨਾ ਵੀ ਹਨ। ਦੱਸ ਦੇਈਏ ਕਿ ਜੈਸਲਮੇਰ ਵਿੱਚ ਭਾਰਤ-ਪਾਕਿ ਸਰਹੱਦ ਹੈ। ਬੀਐਸਐਫ ਇੱਥੇ ਸਰਹੱਦ ‘ਤੇ ਤਾਇਨਾਤ ਹੈ। ਮਸ਼ਹੂਰ ਤਨੋਟ ਮਾਤਾ ਮੰਦਰ ਵੀ ਇੱਥੇ ਹੀ ਹੈ। ਪ੍ਰਧਾਨਮੰਤਰੀ ਜੈਸਲਮੇਰ ਦੀ ਲੋਂਗੇਵਾਲਾ ਸਰਹੱਦ ‘ਤੇ ਬੀਐਸਐਫ ਦੇ ਜਵਾਨਾਂ ਨਾਲ ਦੀਪਾਵਾਲੀ ਮਨਾ ਰਹੇ ਹਨ। ਲੋਂਗੇਵਾਲਾ ਅਸਲ ਵਿੱਚ ਬੀਐਸਐਫ ਦੀ ਇੱਕ ਪੋਸਟ ਹੈ।
ਤੁਹਾਨੂੰ ਦੱਸ ਦੇਈਏ ਕਿ ਲੋਂਗੇਵਾਲਾ ਪੋਸਟ ਉਹੀ ਜਗ੍ਹਾ ਹੈ ਜਿੱਥੇ 1965 ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਾਲੇ ਭਿਆਨਕ ਯੁੱਧ ਹੋਇਆ ਸੀ। ਉਸ ਸਮੇਂ ਚੌਕੀ ਦੀ ਸੁਰੱਖਿਆ ਅਧੀਨ ਤਾਇਨਾਤ ਪੰਜਾਬ ਰੈਜੀਮੈਂਟ ਦੇ 120 ਜਵਾਨਾਂ ਨੇ ਹਮਲੇ ਲਈ ਆ ਰਹੇ ਪਾਕਿਸਤਾਨ ਦੇ 3000 ਸੈਨਿਕਾਂ ਨੂੰ ਮਾਰ ਦਿੱਤਾ ਸੀ। ਇਸ ਘਟਨਾ ‘ਤੇ ਬਾਅਦ ਵਿੱਚ ਇੱਕ ਸੁਪਰਹਿੱਟ ਬਾਰਡਰ ਫਿਲਮ ਵੀ ਬਣਾਈ ਗਈ ਸੀ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੈਸਲਮੇਰ ਫੇਰੀ ਦਾ ਫੈਸਲਾ ਬਹੁਤ ਧਿਆਨ ਨਾਲ ਕੀਤਾ ਗਿਆ ਹੈ। ਇਸ ਕਰ ਕੇ, ਪ੍ਰਧਾਨ ਮੰਤਰੀ ਮੋਦੀ ਇੱਕੋ ਸਮੇਂ ਵਿਸਥਾਰਵਾਦੀ ਚੀਨ ਅਤੇ ਦਹਿਸ਼ਤਗਰਦੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦੇਣਗੇ ਕਿ ਭਾਰਤ ਉਨ੍ਹਾਂ ਦੇ ਅੱਗੇ ਝੁਕਣ ਵਾਲਾ ਨਹੀਂ ਹੈ ਅਤੇ ਹਰ ਤਰ੍ਹਾਂ ਨਾਲ ਉਨ੍ਹਾਂ ਨੂੰ ਸਖ਼ਤ ਜਵਾਬ ਦੇਵੇਗਾ।
ਇਹ ਵੀ ਦੇਖੋ : ਜਾਣੋ ਵੱਡਾ ਇਤਿਹਾਸ, ਕਿਉਂ ਮਨਾਈ ਜਾਂਦੀ ਹੈ ਸਿੱਖ ਧਰਮ ‘ਚ ਦੀਵਾਲੀ