pm modi inaugurates multi storeyed flats: ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸੰਸਦ ਮੈਂਬਰਾਂ ਨੂੰ ਨਵੇਂ ਫਲੈਟ ਮਿਲਣ ਜਾ ਰਹੇ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰਾਂ ਲਈ ਬਣਾਏ ਬਹੁ ਮੰਜ਼ਲਾ ਫਲੈਟਾਂ ਦਾ ਅੱਜ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਫਲੈਟਾਂ ਦਾ ਉਦਘਾਟਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਦਫਤਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਇਹ ਫਲੈਟ ਰਾਸ਼ਟਰੀ ਰਾਜਧਾਨੀ ਵਿੱਚ ਡਾਕਟਰ ਬੀਡੀ ਮਾਰਗ ‘ਤੇ ਸਥਿਤ ਹਨ।
PMO ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, 8 ਪੁਰਾਣੇ ਬੰਗਲੇ, ਜੋ ਕਿ 80 ਸਾਲ ਤੋਂ ਵੱਧ ਪੁਰਾਣੇ ਸਨ, ਉਨ੍ਹਾਂ ਦੀ ਜਗ੍ਹਾ ਇਨ੍ਹਾਂ 76 ਫਲੈਟਾਂ ਦਾ ਨਿਰਮਾਣ ਦੁਬਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ -19 ਦੇ ਪ੍ਰਭਾਵ ਦੇ ਬਾਵਜੂਦ, ਇਨ੍ਹਾਂ ਫਲੈਟਾਂ ਦਾ ਨਿਰਮਾਣ ਮੁਕੰਮਲ ਹੋ ਗਿਆ ਹੈ, ਜਿਸ ਨਾਲ ਪ੍ਰਵਾਨਤ ਲਾਗਤ ਤੋਂ ਲੱਗਭਗ 14 ਫ਼ੀਸਦੀ ਦੀ ਬਚਤ ਹੋਵੇਗੀ ਅਤੇ ਬਿਨਾਂ ਜ਼ਿਆਦਾ ਸਮਾਂ ਲਏ। ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਬੰਗਲਿਆਂ ਦੇ ਉਦਘਾਟਨ ਸਮੇਂ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ।
ਰਿਪੋਰਟਾਂ ਦੇ ਅਨੁਸਾਰ 13 ਮੰਜ਼ਲਾਂ ਦੇ 3 ਟਾਵਰਾਂ ਵਿੱਚ ਕੁੱਲ 76 ਫਲੈਟ ਬਣਾਏ ਗਏ ਹਨ। ਇਨ੍ਹਾਂ ਟਾਵਰਾਂ ਦਾ ਨਾਮ ਗੰਗਾ, ਜਮੁਨਾ, ਸਰਸਵਤੀ ਰੱਖਿਆ ਗਿਆ ਹੈ। ਉਨ੍ਹਾਂ ਦੀ ਨੀਂਹ 2017 ਵਿੱਚ ਰੱਖੀ ਗਈ ਸੀ ਅਤੇ 2018 ਵਿੱਚ ਕੰਮ ਸ਼ੁਰੂ ਹੋਇਆ ਸੀ। ਇਹ ਪ੍ਰਾਜੈਕਟ ਦੋ ਸਾਲਾਂ ਤੋਂ ਥੋੜੇ ਜਿਹੇ ਵੱਧ ਸਮੇਂ ਵਿੱਚ ਪੂਰਾ ਹੋ ਗਿਆ ਹੈ। ਇਹ ਸਾਰੇ ਫਲੈਟ ਆਧੁਨਿਕ ਟੈਕਨਾਲੌਜੀ ਅਤੇ ਸਹੂਲਤਾਂ ਨਾਲ ਲੈਸ ਹਨ ਅਤੇ ਗ੍ਰੀਨ ਟੈਕਨਾਲੋਜੀ ਦੇ ਤਹਿਤ ਬਣਾਏ ਗਏ ਹਨ। ਇਨ੍ਹਾਂ ਫਲੈਟਾਂ ਲਈ 228 ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਨੂੰ ਬਣਾਉਣ ਵਿੱਚ 188 ਕਰੋੜ ਰੁਪਏ ਦਾ ਖਰਚਾ ਆਇਆ ਹੈ।
ਇਹ ਵੀ ਦੇਖੋ : ਵੱਡੇ-2 ਖਿਡਾਰੀਆਂ ਦੀ ਅਨੋਖੀ ਪਹਿਲ, ਵਾਤਾਵਰਣ ਲਈ ਵੇਖੋ ਚਲਾਉਣ ਨਿਕਲੇ 200 ਕਿਲੋਮੀਟਰ ਸਾਈਕਲ…